ਗਾਂਧੀ ਦਾ ਭਾਰਤ ਗੋਡਸੇ ਦੇ ‘ਭਾਰਤ’ ’ਚ ਬਦਲ ਰਿਹੈ: ਮਹਿਬੂਬਾ

Wednesday, Dec 08, 2021 - 11:06 AM (IST)

ਗਾਂਧੀ ਦਾ ਭਾਰਤ ਗੋਡਸੇ ਦੇ ‘ਭਾਰਤ’ ’ਚ ਬਦਲ ਰਿਹੈ: ਮਹਿਬੂਬਾ

ਜੰਮੂ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ’ਤੇ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ‘ਗਾਂਧੀ ਦਾ ਭਾਰਤ ਗੋਡਸੇ ਦੇ ਭਾਰਤ ’ਚ ਬਦਲ’ ਰਿਹਾ ਹੈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਇਕ ਪ੍ਰਯੋਗਸ਼ਾਲਾ ਸੀ ਅਤੇ ਪ੍ਰਦੇਸ਼ ਵਿਚ ਜੋ ਕੁਝ ਹੋਇਆ, ਉਹ ਪੂਰੇ ਦੇਸ਼ ’ਚ ਹੋਣ ਦਾ ਖ਼ਦਸ਼ਾ ਹੈ। 

ਭਾਜਪਾ ਪਾਰਟੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਿਵੇਂ ਗਾਂਧੀ ਦਾ ਭਾਰਤ ਗੋਡਸੇ ਦੇ ਭਾਰਤ ’ਚ ਤਬਦੀਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਕ ਲੋਕਤੰਤਰੀ ਸਰਕਾਰ ਨਹੀਂ ਚਲਾ ਰਹੇ ਹਨ। ਉਹ ਇਕ ਬਸਤੀਵਾਦੀ ਮਾਨਸਿਕਤਾ ਵਾਲੀ ਸਰਕਾਰ ਚਲਾ ਰਹੇ ਹਨ। ਜੰਮੂ-ਕਸ਼ਮੀਰ ਇਕ ਪ੍ਰਯੋਗਸ਼ਾਲਾ ਬਣਾਈ ਹੈ, ਜੋ ਉੱਥੇ ਹੋ ਰਿਹਾ ਹੈ, ਉਹ ਹੀ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਕੀਤਾ ਜਾ ਰਿਹਾ ਹੈ। 

ਮਹਿਬੂਬਾ ਨੇ ਕਿਹਾ ਕਿ ਸਾਨੂੰ ਬੋਲਣ ਦੀ ਵੀ ਆਗਿਆ ਨਹੀਂ ਹੈ, ਇੱਥੋਂ ਤੱਕ ਕਿ ਜੇਕਰ ਅਸੀਂ ਸ਼ਾਂਤੀਪੂਰਨ ਵਿਰੋਧ-ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਘਰਾਂ ’ਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਮਹਿਬੂਬਾ ਨੇ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਧਾਰਾ-370 ਰੱਦ ਹੋਣ ਮਗਰੋਂ ਉੱਥੇ ਸਭ ਕੁਝ ਠੀਕ ਹੈ, ਸਥਿਤੀ ਵਿਚ ਸੁਧਾਰ ਨਹੀਂ ਹੋਇਆ ਹੈ ਸਗੋਂ ਪਹਿਲਾਂ ਤੋਂ ਬਦਤਰ ਹੋ ਗਈ ਹੈ।


author

Tanu

Content Editor

Related News