ਜਲ ਸੈਨਾ ''ਤੇ ਭੜਕੇ ਗਡਕਰੀ, ਕਿਹਾ- ਮੁੰਬਈ ''ਚ ਨਹੀਂ ਦੇਵਾਂਗਾ ਇਕ ਵੀ ਇੰਚ ਜ਼ਮੀਨ
Thursday, Jan 11, 2018 - 05:55 PM (IST)

ਨਵੀਂ ਦਿੱਲੀ— ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਭਾਰਤੀ ਨੇਵੀ ਦੀ ਕਲਾਸ ਲਗਾਈ। ਮੰਤਰੀ ਨੇ ਕਿਹਾ ਕਿ ਨੇਵੀ ਅਫ਼ਸਰਾਂ ਦੀ ਧਾਰਨਾ ਬਣ ਗਈ ਹੈ ਕਿ ਉਹ ਵਿਕਾਸ ਦੇ ਕੰਮਾਂ 'ਚ ਰੋੜਾ ਬਣਨ। ਉਨ੍ਹਾਂ ਨੇ ਕਿਹਾ ਕਿ ਨੇਵੀ ਦੇ ਲੋਕਾਂ ਦਾ ਕੰਮ ਸਰਹੱਦ 'ਤੇ ਹੈ, ਉਹ ਸਾਊਥ ਮੁੰਬਈ 'ਚ ਕਿਉਂ ਰਹਿਣਾ ਚਾਹੁੰਦੇ ਹਨ? ਉਨ੍ਹਾਂ ਨੂੰ ਇੱਥੇ ਇਕ ਇੰਚ ਵੀ ਜ਼ਮੀਨ ਨਹੀਂ ਮਿਲੇਗੀ।
ਜਲ ਸੈਨਾ ਨੂੰ ਕੁਆਰਟਰ ਬਣਾਉਣ ਲਈ ਨਹੀਂ ਮਿਲੇਗੀ ਜ਼ਮੀਨ
ਜ਼ਿਕਰਯੋਗ ਹੈ ਕਿ ਮੁੰਬਈ ਦੇ ਮਾਲਾਬਾਰ ਹਿਲਸ 'ਚ ਇਕ ਹੋਟਲ ਵੱਲੋਂ ਪੁਲ (ਜੇਟੀ) ਦੇ ਨਿਰਮਾਣ ਕੰਮ 'ਤੇ ਨੇਵੀ ਨੇ ਸੁਪਰੀਮ ਕੋਰਟ ਵੱਲੋਂ ਸਟੇਅ ਲਗਵਾਇਆ ਹੈ। ਇਸ ਨਿਰਮਾਣ ਕੰਮ 'ਤੇ ਇਹ ਕਹਿੰਦੇ ਹੋਏ ਰੋਕ ਲਾਈ ਗਈ ਕਿ ਕੰਪਨੀ ਨੂੰ ਅਜੇ ਤੱਕ ਰਸਮੀ ਤੌਰ 'ਤੇ ਵੈਸਟਰਨ ਨੇਵਲ ਕਮਾਂਡ ਤੋਂ ਐੱਨ.ਓ.ਸੀ. ਨਹੀਂ ਮਿਲਿਆ ਹੈ। ਭਾਰਤ ਦੇ ਪਹਿਲੇ ਕੌਮਾਂਤਰੀ ਕਰੂਜ਼ ਟਰਮਿਨਸ ਦੇ ਸਮਾਰੋਹ 'ਚ ਗਡਕਰੀ ਨੇ ਕਿਹਾ ਕਿ ਜਲ ਸੈਨਾ ਦੇ ਅਧਿਕਾਰੀ ਦੱਖਣੀ ਮੁੰਬਈ 'ਚ ਆਪਣੇ ਲਈ ਕੁਆਰਟਰ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਵੱਜੋ ਨਹੀਂ ਦੇਣ ਵਾਲਾ। ਪਾਸ਼ ਦੱਖਣੀ ਮੁੰਬਈ 'ਚ ਜਲ ਸੈਨਾ ਨੂੰ ਕੁਆਰਟਰ ਬਣਾਉਣ ਲਈ ਇਕ ਇੰਚ ਜ਼ਮੀਨ ਨਹੀਂ ਮਿਲਣ ਦੇਵਾਂਗਾ।
ਫੇਰੀ ਦੇ ਨਿਰਮਾਣ ਤੋਂ ਸੁਰੱਖਿਆ ਨੂੰ ਨਹੀਂ ਕੋਈ ਖਤਰਾ
ਪ੍ਰੋਗਰਾਮ 'ਚ ਕੇਂਦਰੀ ਮੰਤਰੀ ਨੇ ਕਿਹਾ ਕਿ ਫੇਰੀ ਅਤੇ ਸੇਤੂ ਦੇ ਨਿਰਮਾਣ ਨਾਲ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ। ਜ਼ਿਕਰਯੋਗ ਹੈ ਕਿ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਇਕ ਪ੍ਰਾਈਵੇਟ ਫਰਮ ਰਸ਼ਮੀ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਨਿਰਮਾਣ ਕੰਮ ਕਰਵਾਉਣਾ ਚਾਹੁੰਦੀ ਸੀ। ਫਰਮ ਦਾ ਮਕਸਦ ਅਰਬ ਸਾਗਰ ਨਾਲ ਲੱਗਦੇ ਆਪਣੇ ਫਾਈਵ ਸਟਾਰ ਹੋਟਲ ਸਮੁੰਦਰ ਤੱਕ ਲਈ ਯਾਤਰੀਆਂ ਨੂੰ ਫੇਰੀ ਤੋਂ ਸੈਰ ਕਰਵਾਉਣ ਲਈ ਇਕ ਛੋਟੇ ਸੇਤੂ ਵਰਗੀ ਚੀਜ਼ ਬਣਾਉਣ ਦਾ ਸੀ। ਜਲ ਸੈਨਾ ਦੇ ਵੈਸਟਰਨ ਕਮਾਂਡ ਨੇ ਸੁਰੱਖਿਆ ਕਾਰਨਾਂ ਕਰ ਕੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ।