ਗਡਕਰੀ ਨੇ ਵੀ ਮੰਨਿਆ-ਪੈਟਰੋਲ-ਡੀਜ਼ਲ ਦੇ ਉੱਚੇ ਦਾਮਾਂ ਤੋਂ ਜਨਤਾ ਪ੍ਰੇਸ਼ਾਨ

09/19/2018 11:26:27 AM

ਨਵੀਂ ਦਿੱਲੀ— ਮੁੰਬਈ 'ਚ ਪੈਟਰੋਲ ਦੇ ਰੇਟ 90 ਰੁਪਏ 'ਚ ਮਨੋਵਿਗਿਆਨੀ ਪੱਧਰ ਦੇ ਕਰੀਬ ਪਹੁੰਚਣ 'ਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸਵੀਕਾਰ ਕੀਤਾ ਕਿ ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਕਾਫੀ ਵਧ ਚੁਕੀਆਂ ਹਨ ਅਤੇ ਇਸ ਨਾਲ ਜਨਤਾ ਪ੍ਰੇਸ਼ਾਨ ਹੋ ਰਹੀ ਹੈ। ਸ਼ਹਿਰ 'ਚ ਮੰਗਲਵਾਰ ਨੂੰ ਪੈਟਰੋਲ ਦਾ ਰੇਟ 89.54 ਰੁਪਏ ਲੀਟਰ ਰਿਹਾ ਸੀ। ਸੋਮਵਾਰ ਦੀ ਤੁਲਨਾ 'ਚ ਇਸ 'ਚ 10 ਪੈਸਿਆਂ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਡੀਜ਼ਲ ਦੀਆਂ ਕੀਮਤਾਂ 'ਚ ਨੌ ਪੈਸੇ ਦੇ ਵਾਧੇ ਨਾਲ 78.42 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਰਾਜ ਦੇ ਕਰੀਬ ਦਰਜਨ ਭਰ ਸ਼ਹਿਰਾਂ 'ਚ ਪੈਟਰੋਲ 90 ਤੋਂ 91 ਰੁਪਏ ਲੀਟਰ ਅਤੇ ਡੀਜ਼ਲ 80 ਰੁਪਏ ਲੀਟਰ ਤੋਂ ਉਪਰ ਹੋ ਚੁਕਿਆ ਹੈ।

ਗੜਕਰੀ ਨੇ ਤੀਜ਼ੇ ਬਲੂਮਬਰਗ ਇੰਡੀਆ ਇਕਨਾਮਿਕ ਫੋਰਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਕ ਚੀਜ਼ ਹੈ ਕਿ ਈਂਧਨ ਦੇ ਰੇਟ ਕਾਫੀ ਉੱਚੇ ਹਨ। ਇਹ ਇਕ ਅਜਿਹੀ ਸਥਿਤੀ ਹੈ ਜਦਕਿ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਕੱਚੇ ਤੇਲ ਦੇ ਦਾਮ ਥੱਲੇ ਆਉਣਗੇ। ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਕਿਸ ਸਰੋਤ ਤੋਂ ਮਿਲੀ ਹੈ। ਪਰਭਨੀ, ਨੰਦਰਬਾਰ, ਨਾਂਦੇੜ, ਲਾਤੂਰ, ਜਲਗਾਓਂ, ਬੀੜ,ਔਰੰਗਾਬਾਦ ਅਤੇ ਰਤਨਗਿਰੀ ਵਰਗੇ ਸ਼ਹਿਰਾਂ 'ਚ ਐਤਵਾਰ ਨੂੰ ਪੈਟਰੋਲ ਦਾ ਦਾਮ 90 ਰੁਪਏ ਲੀਟਰ ਨੂੰ ਪਾਰ ਕਰ ਗਿਆ ਹੈ। 

ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ 2019 'ਚ ਭਾਜਪਾ ਫਿਰ ਸੱਤਾ 'ਚ ਆਵੇਗੀ। ਉਨ੍ਹਾਂ ਨੇ ਕਿਹਾ ਕਿ ਕੋਈ ਮੁਸ਼ਕਲ ਹਾਲਾਤ ਆਉਣ 'ਤੇ ਵੀ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ। ਗਡਕਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਹਨ। ਅਸੀਂ ਸਾਰੇ ਮੋਦੀ ਜੀ ਦੇ ਨਾਲ ਹਾਂ। ਸਾਨੂੰ ਵਿਸ਼ਵਾਸ ਹੈ ਕਿ ਅਗਲੀਆਂ ਚੋਣਾਂ ਤੋਂ ਬਾਅਦ ਵੀ ਉਹ ਸਾਡੇ ਪ੍ਰਧਾਨ ਮੰਤਰੀ ਹੋਣਗੇ।
 


Related News