ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਬੈਠਕ, PM ਮੋਦੀ ਬੋਲੇ- ਸ਼ਾਨਦਾਰ ਰਹੀ ਸੁਨਕ ਨਾਲ ਮੁਲਾਕਾਤ

Saturday, Sep 09, 2023 - 04:39 PM (IST)

ਭਾਰਤ ਅਤੇ ਬ੍ਰਿਟੇਨ ਵਿਚਾਲੇ ਦੋ-ਪੱਖੀ ਬੈਠਕ, PM ਮੋਦੀ ਬੋਲੇ- ਸ਼ਾਨਦਾਰ ਰਹੀ ਸੁਨਕ ਨਾਲ ਮੁਲਾਕਾਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸ਼ਨੀਵਾਰ ਨੂੰ ਜੀ20 ਸ਼ਿਖਰ ਸੰਮੇਲਨ ਤੋਂ ਬਾਅਦ ਦੋ-ਪੱਖੀ ਬੈਠਕ ਕੀਤੀ। ਇਸ ਬੈਠਕ ਦੌਰਾਨ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਹੋਈ। ਸੁਨਕ ਰਾਸ਼ਟਰੀ ਰਾਜਧਾਨੀ ਵਿਚ ਹੋ ਰਹੇ ਜੀ20 ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਭਾਰਤ ਪਹੁੰਚੇ ਸਨ।

ਇਹ ਵੀ ਪੜ੍ਹੋ-  G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ

PunjabKesari

ਸ਼ਿਖਰ ਸੰਮੇਲਨ ਦੇ ਪਹਿਲੇ ਸੈਸ਼ਨ ਮਗਰੋਂ ਦੋਹਾਂ ਨੇਤਾਵਾਂ ਨੇ ਇਹ ਬੈਠਕ ਕੀਤੀ। ਇਸ ਤੋਂ ਪਹਿਲਾਂ ਸੁਨਕ ਨੇ ਪ੍ਰੋਗਰਾਮ ਵਾਲੀ ਥਾਂ 'ਤੇ ਪਹੁੰਚਣ 'ਤੇ ਨਮਸਕਾਰ ਦੀ ਮੁਦਰਾ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਮਗਰੋਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੀ ਪੋਸਟ 'ਚ ਕਿਹਾ ਕਿ ਦਿੱਲੀ ਵਿਚ ਜੀ20 ਸ਼ਿਖਰ  ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕਰਨਾ ਸ਼ਾਨਦਾਰ ਰਿਹਾ। ਅਸੀਂ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਖ਼ੁਸ਼ਹਾਲ ਅਤੇ ਟਿਕਾਊ ਧਰਤੀ ਲਈ ਕੰਮ ਕਰਨਾ ਜਾਰੀ ਰੱਖਣਗੇ। 

ਇਹ ਵੀ ਪੜ੍ਹੋ-  ਪਰੰਪਰਾ ਦਾ ਸਾਥ, ਮੋਢੇ ’ਤੇ ਬਾਈਡੇਨ ਦਾ ਹੱਥ; PM ਮੋਦੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਦਿਸੀ ਜ਼ਬਰਦਸਤ ਕੈਮਿਸਟਰੀ

 

 

PunjabKesari


author

Tanu

Content Editor

Related News