G-20 Summit: 8 ਤੋਂ 10 ਸਤੰਬਰ ਤਕ ਸਵੇਰੇ 4 ਵਜੇ ਚੱਲੇਗੀ ਦਿੱਲੀ ਮੈਟ੍ਰੋ, DMRC ਨੇ ਜਾਰੀ ਕੀਤੀ ਨੋਟੀਫਿਕੇਸ਼ਨ

Wednesday, Sep 06, 2023 - 03:35 PM (IST)

G-20 Summit: 8 ਤੋਂ 10 ਸਤੰਬਰ ਤਕ ਸਵੇਰੇ 4 ਵਜੇ ਚੱਲੇਗੀ ਦਿੱਲੀ ਮੈਟ੍ਰੋ, DMRC ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਨਵੀਂ ਦਿੱਲੀ- ਜੀ-20 ਸੰਮੇਲਨ ਨੂੰ ਦੇਖਦੇ ਹੋਏ 8 ਤੋਂ 10 ਸਤੰਬਰ ਤਕ ਦਿੱਲੀ ਮੈਟਰੋ ਦੀਆਂ ਸਾਰੀਆਂ ਲਾਈਨਾਂ 'ਤੇ ਟਰਮਿਨਲ ਸਟੇਸ਼ਨਾਂ ਤੋਂ ਰੇਲ ਸੇਵਾ ਸਵੇਰੇ 4 ਵਜੇ ਸ਼ੁਰੂ ਹੋਵੇਗੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਮੈਟ੍ਰੋ ਰੇਲ ਨਿਗਮ (DMRC) ਨੇ ਦੱਸਿਆ ਕਿ ਇਸਤੋਂ ਇਲਾਵਾ, ਸੁਪਰੀਮ ਕੋਰਟ, ਪਟੇਲ ਚੌਂਕ ਅਤੇ ਆਰ.ਕੇ. ਆਸ਼ਰਮ ਮਾਰਗ ਮੈਟ੍ਰੋ ਸਟੇਸ਼ਨ 'ਤੇ ਪਾਰਕਿੰਗ ਦੀ ਸਹੂਲਤ 8 ਸਤੰਬਰ ਸਵੇਰੇ 4 ਵਜੇ ਤੋਂ 11 ਸਤੰਬਰ ਦੁਪਹਿਰ ਤਕ ਬੰਦ ਰਹੇਗੀ।

ਉਨ੍ਹਾਂ ਕਿਹਾ ਕਿ ਜੀ-20 ਸ਼ਿਖਰ ਸੰਮੇਲਨ ਲਈ ਡਿਊਟੀ ਦੇਣ ਵਾਲੇ ਅਧਿਕਾਰੀਆਂ, ਸੁਰੱਖਿਆ, ਕਾਨੂੰਨ ਅਤੇ ਵਿਵਸਥਾ, ਆਵਾਜਾਈ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਲੋਕਾਂ ਅਤੇ ਪੁਲਸ ਜਵਾਨ ਅਤੇ ਹੋਰ ਸਹਾਇਤ ਏਜੰਸੀਆਂ ਦੇ ਕਰਮਚਾਰੀਆਂ ਦੀ ਸਹੂਲਤ ਲਈ ਇਹ ਕਦਮ ਚੁੱਕਿਆ ਗਿਆ ਹੈ। ਇਹ ਵਿਸ਼ਾਲ ਪ੍ਰੋਗਰਾਮ 9 ਤੋਂ 10 ਸਤੰਬਰ ਤਕ ਪ੍ਰਗਤੀ ਮੈਦਾਨ 'ਚ ਨਵੇਂ ਬਣੇ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ 'ਭਾਰਤ ਮੰਡਪਮ' 'ਚ ਆਯੋਜਿਤ ਹੋਵੇਗਾ। 

DMRC ਨੇ ਇਕ ਬਿਆਨ 'ਚ ਕਿਹਾ ਕਿ ਦਿੱਲੀ ਮੈਟ੍ਰੋ ਦੀਆਂ ਸਾਰੀਆਂ ਲਾਈਨਾਂ 'ਤੇ ਰੇਲ ਸੇਵਾਵਾਂ ਤਿੰਨ ਦਿਨ ਯਾਨੀ 8, 9 ਅਤੇ 10 ਸਤੰਬਰ ਨੂੰ ਟਰਮਿਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਸ਼ੁਰੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਵੇਰੇ 6 ਵਜੇ ਤਕ ਸਾਰੀਆਂ ਲਾਈਨਾਂ 'ਤੇ 30 ਮਿੰਟਾਂ ਦੇ ਫਰਕ 'ਤੇ ਰੇਲਾਂ ਚੱਲਣਗੀਆਂ ਅਤੇ ਇਸਤੋਂ ਬਾਅਦ ਆਮ ਦਿਨਾਂ ਦੇ ਸਮੇਂ ਮੁਤਾਬਕ, ਰੇਲਾਂ ਚੱਲਣਗੀਆਂ।


author

Rakesh

Content Editor

Related News