G-20 ਸੰਮੇਲਨ: ਅੱਜ ਤੋਂ ਦਿੱਲੀ ਨੂੰ ਆਉਣ-ਜਾਣ ਵਾਲੀਆਂ 22 ਟਰੇਨਾਂ ਰੱਦ, ਕਈ ਬੱਸਾਂ ਦੇ ਵੀ ਬਦਲਣਗੇ ਰੂਟ

Friday, Sep 08, 2023 - 06:02 PM (IST)

G-20 ਸੰਮੇਲਨ: ਅੱਜ ਤੋਂ ਦਿੱਲੀ ਨੂੰ ਆਉਣ-ਜਾਣ ਵਾਲੀਆਂ 22 ਟਰੇਨਾਂ ਰੱਦ, ਕਈ ਬੱਸਾਂ ਦੇ ਵੀ ਬਦਲਣਗੇ ਰੂਟ

ਨਵੀਂ ਦਿੱਲੀ - 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਰਾਸ਼ਟਰੀ ਰਾਜਧਾਨੀ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਇਸ ਮੈਗਾ ਈਵੈਂਟ 'ਚ ਹਿੱਸਾ ਲੈਣ ਲਈ ਦੁਨੀਆ ਭਰ ਦੇ ਪਤਵੰਤੇ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ।

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਕਾਰਨ ਰੇਲ ਅਤੇ ਬੱਸ ਆਵਾਜਾਈ ਦੇ ਰੂਟ ਬਦਲ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਦੀਵਾਲੀਆ ਘੋਸ਼ਿਤ, ਜਾਣੋ ਕਿਵੇਂ ਵਿਗੜੀ ਆਰਥਿਕ ਸਿਹਤ

ਦਿੱਲੀ 'ਚ ਹੋ ਰਹੀ ਜੀ-20 ਕਾਨਫਰੰਸ ਦੇ ਮੱਦੇਨਜ਼ਰ ਪੁਲਸ ਨੇ ਜੈਪੁਰ-ਦਿੱਲੀ ਹਾਈਵੇਅ ਤੋਂ ਗੁੜਗਾਓਂ ਅਤੇ ਦਿੱਲੀ ਜਾਣ ਵਾਲੇ ਡਰਾਈਵਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸੇ ਕਾਰਨ ਰੇਵਾੜੀ-ਦਿੱਲੀ ਸੈਕਸ਼ਨ ਦੀਆਂ 22 ਐਕਸਪ੍ਰੈਸ ਅਤੇ ਪੈਸੰਜਰ ਟਰੇਨਾਂ ਨੂੰ ਵੀ 4 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2 ਰੇਲ ਸੇਵਾਵਾਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ 5 ਰੇਲ ਸੇਵਾਵਾਂ ਨੂੰ ਦਿੱਲੀ ਖੇਤਰ ਵਿੱਚ ਆਵਾਜਾਈ ਕਾਰਨਾਂ ਕਰਕੇ ਵਾਧੂ ਸਟਾਪੇਜ ਦਿੱਤਾ ਗਿਆ ਹੈ। ਇਹ ਟਰੇਨ 8 ਸਤੰਬਰ ਤੋਂ 11 ਸਤੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਜੀ-20 : ਭਾਰਤ ਗਠਜੋੜ ਦੇ ਇਨ੍ਹਾਂ ਵੱਡੇ ਨੇਤਾਵਾਂ ਦੇ ਨਾਲ ਅੰਬਾਨੀ-ਅਡਾਨੀ ਨੂੰ ਵੀ ਮਿਲਿਆ ਡਿਨਰ ਦਾ ਸੱਦਾ

ਕਾਨਫਰੰਸ ਦੇ ਮੱਦੇਨਜ਼ਰ ਗੁੜਗਾਓਂ ਟ੍ਰੈਫਿਕ ਪੁਲਸ ਨੇ ਜੈਪੁਰ-ਦਿੱਲੀ ਨੈਸ਼ਨਲ ਹਾਈਵੇਅ ਰਾਹੀਂ ਗੁੜਗਾਓਂ ਤੋਂ ਦਿੱਲੀ ਜਾਣ ਵਾਲੇ ਡਰਾਈਵਰਾਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਹਰਿਆਣਾ ਅਤੇ ਰਾਜਸਥਾਨ ਸਮੇਤ ਹੋਰ ਰਾਜਾਂ ਦੀਆਂ ਟਰਾਂਸਪੋਰਟ ਬੱਸਾਂ ਨੱਥੂਪੁਰ ਰੈੱਡ ਲਾਈਟ ਤੋਂ ਗੁੜਗਾਉਂ ਇਫਕੋ ਚੌਕ, ਐਮਜੀ ਰੋਡ, ਸਿਕੰਦਰਪੁਰ ਮੈਟਰੋ ਸਟੇਸ਼ਨ ਤੋਂ ਹੁੰਦੇ ਹੋਏ ਦਿੱਲੀ ਵਿੱਚ ਦਾਖ਼ਲ ਹੋਣਗੀਆਂ।

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਨਿਯਮਾਂ ’ਚ ਸਖ਼ਤੀ, 10 ਫ਼ੀਸਦੀ ਹਿੱਸੇਦਾਰੀ ’ਤੇ ਵੀ ਰੱਖੀ ਜਾਵੇਗੀ ਨਜ਼ਰ

ਇਸ ਕਾਰਨ ਬੱਸ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ਨੂੰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਭਾਰੀ ਵਾਹਨ KMP ਰਾਹੀਂ ਹੀ ਜਾਣਗੇ। ਇਸੇ ਤਰ੍ਹਾਂ, 8, 9 ਅਤੇ 10 ਸਤੰਬਰ ਲਈ, ਰੇਲਵੇ ਪ੍ਰਸ਼ਾਸਨ ਨੇ ਰੇਲਗੱਡੀ ਨੰਬਰ-14727 ਸ਼੍ਰੀਗੰਗਾਨਗਰ-ਰੇਵਾੜੀ-ਤਿਲਕ ਬ੍ਰਿਜ ਐਕਸਪ੍ਰੈਸ, ਰੇਲਗੱਡੀ ਨੰਬਰ-14030 ਮੇਰਠ-ਰੇਵਾੜੀ-ਸ਼੍ਰੀਗੰਗਾ ਨਗਰ, ਰੇਲਗੱਡੀ ਨੰਬਰ-14086 ਸਿਰਸਾ-ਰਿਵਾੜੀ-ਤਿਲਕ ਬ੍ਰਿਜ ਐਕਸਪ੍ਰੈਸ, ਟਰੇਨ ਨੰਬਰ-14085- ਤਿਲਕ ਬ੍ਰਿਜ-ਸਿਰਸਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ 9 ਸਤੰਬਰ ਲਈ, ਟਰੇਨ ਨੰਬਰ 04041, 04042, 04285, 04435, 04989, 04990 ਰੱਦ ਰਹਿਣਗੀਆਂ। 10 ਸਤੰਬਰ ਨੂੰ ਟਰੇਨ ਨੰਬਰ 04283, 04285, 04286, 04435, 04499, 04500, 04989, 04990  ਰੱਦ ਰਹਿਣਗੀਆਂ। ਇਸ ਤੋਂ ਇਲਾਵਾ 11 ਸਤੰਬਰ ਨੂੰ  04283 ਅਤੇ 04286 ਰੱਦ ਰਹਿਣਗੀਆਂ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆਏ ਲੋਕ, ਕਿਹਾ 'ਸਾਨੂੰ ਭਾਰਤ ਜਾਣ ਦਿਓ'

ਸੁਰੱਖ਼ਿਆ ਦੇ ਮੱਦੇਨਜ਼ਰ ਗੁਰੂਗ੍ਰਾਮ ਪੁਲਸ ਨੇ ਜ਼ਰੂਰੀ ਵਸਤੂਆਂ ਅਤੇ ਸਿਹਤ ਸੇਵਾਵਾਂ ਤੋਂ ਇਲਾਵਾ ਇਫਕੋ ਚੌਕ ਤੋਂ ਬਾਅਦ ਦਿੱਲੀ ਵੱਲ ਜਾਣ ਵਾਲੇ ਸਾਰੇ ਵਾਹਨਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦਿੱਲੀ ਵੱਲ ਜਾਣ ਵਾਲੇ ਵਾਹਨਾਂ ਲਈ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਹੀ ਦੋ ਵੱਖਰੇ ਰੂਟ ਬਣਾਏ ਗਏ ਹਨ। ਇਨ੍ਹਾਂ ਰਾਹੀਂ ਹੀ ਵਾਹਨ ਦਿੱਲੀ ਵਿੱਚ ਦਾਖ਼ਲ ਹੋ ਸਕਦੇ ਹਨ। ਸੰਮੇਲਨ ਦੌਰਾਨ ਇਫਕੋ ਚੌਕ ਤੋਂ ਅੱਗੇ ਦਾ ਸਾਰਾ ਇਲਾਕਾ ਸੀਲ ਰਹੇਗਾ। ਗੁਰੂਗ੍ਰਾਮ ਪੁਲਸ ਤੋਂ ਇਲਾਵਾ ਰੇਵਾੜੀ ਪੁਲਸ ਨੇ 7 ਸਤੰਬਰ ਦੀ ਰਾਤ ਤੋਂ NH-48 'ਤੇ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News