ਇਹ ਹਨ ਭਾਰਤੀ ਲੋਕਾਂ ਦੇ ਉਹ ਅਜੀਬੋ-ਗਰੀਬ ਜੁਗਾੜ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਹੱਸਣ ''ਤੇ ਹੋ ਜਾਓਗੇ ਮਜਬੂਰ (PICS)

Wednesday, May 11, 2016 - 01:34 PM (IST)

ਨਵੀਂ ਦਿੱਲੀ— ਭਾਰਤ ਦੇ ਲੋਕ ਵੱਖ-ਵੱਖ ਜੁਗਾੜ ਲਗਾਉਣ ''ਚ ਕਾਫੀ ਮਾਹਰ ਹਨ। ਇੰਡੀਆ ਦੇ ਲੋਕ ਕਿਸੇ ਨਾ ਕਿਸੇ ''ਚ ਦੇਸੀ ਜੁਗਾੜ ਦੀ ਭਾਲ ਕਰ ਹੀ ਲੈਂਦੇ ਹਨ। ਸੋਸ਼ਲ ਸਾਈਟਸ ''ਤੇ ਇਨ੍ਹਾਂ ਲੋਕਾਂ ਦੇ ਅਜੀਬੋ-ਗਰੀਬ ਜੁਗਾੜ ਦੀਆਂ ਖਾਸ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵਟਸਐਪ, ਫੇਸਬੁੱਕ ਆਦਿ ਸੋਸ਼ਲ ਸਾਈਟਸ ''ਤੇ ਸੈਂਕੜੇਂ ਵਾਰ ਸ਼ੇਅਰ ਵੀ ਕੀਤਾ ਗਿਆ ਹੈ। ਹਾਲਾਂਕਿ ਇਹ ਤਸਵੀਰਾਂ ਕਾਫੀ ਫਨੀ ਹਨ ਅਤੇ ਅਜਿਹਾ ਲੱਗਦਾ ਹੈ ਕਿ ਜਾਣਬੁੱਝ ਕੇ ਲੋਕਾਂ ਨੂੰ ਹਸਾਉਣ ਲਈ ਅਜਿਹੀਆਂ ਤਸਵੀਰਾਂ ਕਲਿੱਕ ਕੀਤੀਆਂ ਗਈਆਂ ਹਨ। 
ਅੱਜ ਅਸੀਂ ਤੁਹਾਨੂੰ ਭਾਰਤੀ ਲੋਕਾਂ ਦੇ ਜੁਗਾੜ ਦੀਆਂ ਅਜਿਹੀਆਂ ਫਨੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ  ਦੇਖ ਕੇ ਤੁਸੀਂ ਹੱਸਣ ''ਤੇ ਮਜਬੂਰ ਹੋ ਜਾਓਗੇ। ਇਕ ਤਸਵੀਰ ''ਚ ਜਿੱਥੇ ਸ਼ਖਸ ਲੈਪਟਾਪ ਨੂੰ ਹੀ ਸ਼ੇਵਿੰਗ ਦੌਰਾਨ ਸ਼ੀਸ਼ੇ ਦੇ ਤੌਰ ''ਤੇ ਇਸਤੇਮਾਲ ਕਰ 
ਰਿਹਾ ਹੈ, ਉਥੇ ਹੀ ਕੁਝ ਤਸਵੀਰਾਂ ''ਚ ਦਿਖਾਇਆ ਗਿਆ ਹੈ ਕਿ ਔਰਤਾਂ ਸਮੇਤ ਪੁਰਸ਼ ਵੀ ਹੈਲਮੇਟ ਪਹਿਨ ਕੇ ਪਿਆਜ਼ ਕੱਟ ਰਹੇ ਹਨ। ਇਕ ਤਸਵੀਰ ''ਚ ਇਕ ਸ਼ਖਸ ਅਜੀਬੋ-ਗਰੀਬ ਤਰੀਕੇ ਨਾਲ ਬਿਸਤਰ ''ਤੇ ਲੇਟ ਕੇ ਕੰਪਿਊਟਰ ਦੀ ਵਰਤੋਂ ਕਰ ਰਿਹਾ ਹੈ।


Related News