Diwali ਤੋਂ ਪਹਿਲਾਂ ਵੱਡੀ ਖ਼ੁਸ਼ਖ਼ਬਰੀ! ਭਾਰਤ ''ਚੋਂ ਲੱਭਿਆ Fuel ਦਾ ਭੰਡਾਰ

Monday, Sep 29, 2025 - 11:28 AM (IST)

Diwali ਤੋਂ ਪਹਿਲਾਂ ਵੱਡੀ ਖ਼ੁਸ਼ਖ਼ਬਰੀ! ਭਾਰਤ ''ਚੋਂ ਲੱਭਿਆ Fuel ਦਾ ਭੰਡਾਰ

ਨਵੀਂ ਦਿੱਲੀ (ਭਾਸ਼ਾ)- ਆਇਲ ਇੰਡੀਆ ਲਿ. (ਓ. ਆਈ. ਐੱਲ.) ਨੇ ਅੰਡੇਮਾਨ ਟਾਪੂ ਸਮੂਹ ਦੇ ਕੋਲ ਕੁਦਰਤੀ ਗੈਸ ਭੰਡਾਰ ਦੀ ਖੋਜ ਕੀਤੀ ਹੈ। ਸਰਕਾਰੀ ਮਾਲਕੀ ਵਾਲੀ ਕੰਪਨੀ ਨੇ ਖੋਜ ਦੇ ਆਕਾਰ ਬਾਰੇ ਜਾਣਕਾਰੀ ਨਹੀਂ ਦਿੱਤੀ। ਇਕ ਬਿਆਨ ’ਚ ਓ. ਆਈ. ਐੱਲ. ਨੇ ਕਿਹਾ ਕਿ ਆਫਸ਼ੋਰ ਅੰਡੇਮਾਨ ਬਲਾਕ ਏ. ਐੱਨ-ਓ. ਐੱਸ. ਐੱਚ. ਪੀ.-2018/1 ’ਚ ਪੁੱਟੇ ਗਏ ਦੂਜੇ ਖੋਜ ਖੂਹ ਵਿਜੈਪੁਰਮ-2 ’ਚ ਕੁਦਰਤੀ ਗੈਸ ਦੀ ਮੌਜੂਦਗੀ ਦੀ ਸੂਚਨਾ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਦਿੱਤਾ Diwali ਦਾ ਤੋਹਫ਼ਾ!

ਬਿਆਨ ’ਚ ਕਿਹਾ ਗਿਆ, ‘‘ਸ਼ੁਰੂਆਤੀ ਖੋਜ ਦੌਰਾਨ ਜਦੋਂ ਖੂਹ ’ਚੋਂ ਗੈਸ ਰੁਕ-ਰੁਕ ਕੇ ਬਾਹਰ ਨਿਕਲ ਰਹੀ ਸੀ, ਤਾਂ ਉਸ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਜਾਂਚ ਤੋਂ ਇਹ ਪੁਸ਼ਟੀ ਹੋ ਗਈ ਹੈ ਕਿ ਉੱਥੇ ਕੁਦਰਤੀ ਗੈਸ ਮੌਜੂਦ ਹੈ। ਇਹ ਗੈਸ ਕਿਵੇਂ ਅਤੇ ਕਿੱਥੋਂ ਆਈ ਹੈ, ਇਹ ਜਾਣਨ ਲਈ ਅੱਗੇ ਹੋਰ ਗੈਸ ਆਈਸੋਟੋਪਾਂ ਦੇ ਅਧਿਐਨ ਕੀਤੇ ਜਾ ਰਹੇ ਹਨ।’’ ਆਇਲ ਇੰਡੀਆ ਲਿਮਟਿਡ ਅਤੇ ਤੇਲ ਅਤੇ ਕੁਦਰਤੀ ਗੈਸ ਨਿਗਮ ਅੰਡੇਮਾਨ ਸਾਗਰ ’ਚ ਹਾਈਡਰੋਕਾਰਬਨ ਭੰਡਾਰਾਂ ਦੀ ਖੋਜ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਖੋਜ ਨਾਲ ਭਾਰਤ ਦੀਆਂ ਤੇਲ ਅਤੇ ਗੈਸ ਦੀਆਂ ਜ਼ਰੂਰਤਾਂ ਲਈ ਦਰਾਮਦ ’ਤੇ ਨਿਰਭਰਤਾ ਘੱਟ ਕਰਨ ’ਚ ਮਦਦ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ - GST ਘਟਣ ਦੇ ਬਾਵਜੂਦ ਸਸਤਾ ਨਹੀਂ ਹੋਇਆ Verka ਦੁੱਧ! ਜਾਣੋ ਵਜ੍ਹਾ

ਕੀ ਕਹਿਣਾ ਹੈ ਪੈਟਰੋਲੀਅਮ ਮੰਤਰੀ ਦਾ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕੀਤਾ ਕਿ ਇਹ ਖੋਜ ਅੰਡੇਮਾਨ ਟਾਪੂ ਸਮੂਹ ਦੇ ਪੂਰਬੀ ਤਟ ਤੋਂ 9.20 ਸਮੁੰਦਰੀ ਮੀਲ (17 ਕਿਲੋਮੀਟਰ) ਦੂਰ, ਪਾਣੀ ਦੀ 295 ਮੀਟਰ ਡੂੰਘਾਈ ’ਤੇ ਅਤੇ ਕੁੱਲ 2,650 ਮੀਟਰ ਦੀ ਟੀਚਾਗਤ ਡੂੰਘਾਈ ਵਾਲੇ ਖੂਹਾਂ ’ਚ ਹੋਈ ਹੈ। ਪੁਰੀ ਲੰਬੇ ਸਮੇਂ ਤੋਂ ਅੰਡੇਮਾਨ ਨੂੰ ਗੁਯਾਨਾ ਪੱਧਰ ਦਾ ਤੇਲ ਖੇਤਰ ਦੱਸਦੇ ਰਹੇ ਹਨ। ਉਨ੍ਹਾਂ ਕਿਹਾ, ‘‘2,212 ਤੋਂ 2,250 ਮੀਟਰ ਦੀ ਡੂੰਘਾਈ ’ਚ ਖੂਹਾਂ ਦੇ ਸ਼ੁਰੂਆਤੀ ਉਤਪਾਦਨ ਪ੍ਰੀਖਣ ਤੋਂ ਪਤਾ ਲੱਗਾ ਕਿ ਉੱਥੇ ਕੁਦਰਤੀ ਗੈਸ ਹੈ। ਸਮੁੰਦਰੀ ਜਹਾਜ਼ ਰਾਹੀਂ ਕਾਕੀਨਾੜਾ ਲਿਆਂਦੇ ਗਏ ਗੈਸ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ’ਚ 87 ਫ਼ੀਸਦੀ ਮੀਥੇਨ ਪਾਇਆ ਗਿਆ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News