ਆਫ ਦ ਰਿਕਾਰਡ : ਮੀਮ ਮੇਕਰ ਤੋਂ ‘ਕਾਕਰੋਚ ਕਿੰਗ’ ਤੱਕ

Saturday, May 23, 2026 - 11:38 PM (IST)

ਆਫ ਦ ਰਿਕਾਰਡ : ਮੀਮ ਮੇਕਰ ਤੋਂ ‘ਕਾਕਰੋਚ ਕਿੰਗ’ ਤੱਕ

ਨੈਸ਼ਨਲ ਡੈਸਕ- ਇਕ ਅਣਜਾਣ ਮੀਮ-ਮੇਕਰ ਤੋਂ ਭਾਰਤ ਦੇ ਨਵੇਂ ਆਨਲਾਈਨ ਸਿਆਸੀ ਤੂਫਾਨ ਦਾ ਸਾਹਮਣਾ ਕਰਨ ਵਾਲੇ ਪੁਣੇ ਦੇ 30 ਸਾਲਾ ਅਭਿਜੀਤ ਦੀਪਕੇ ਅਚਾਨਕ ਇੰਟਰਨੈੱਟ ਦੀ ਨਵੀਂ ਸਨਸਨੀ ਬਣ ਗਏ ਹਨ।

ਹਾਲਾਂਕਿ ਉਨ੍ਹਾਂ ਦੇ ਅਕਾਊਂਟ ਹੈਕਰਾਂ ਵੱਲੋਂ ਹੈਕ ਕਰ ਲਏ ਗਏ ਹਨ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਖ਼ਤਰਾ ਹੈ, ਫਿਰ ਵੀ ਵਿਅੰਗਾਤਮਕ ‘ਕਾਕਰੋਚ ਜਨਤਾ ਪਾਰਟੀ’ (ਸੀ. ਜੇ. ਪੀ.) ਦੇ ਸੰਸਥਾਪਕ ਵੱਲੋਂ 16 ਮਈ ਨੂੰ ਸ਼ੁਰੂ ਕੀਤੀ ਗਈ ਡਿਜੀਟਲ ਮੁਹਿੰਮ ਕੁਝ ਘੰਟਿਆਂ ਅੰਦਰ ਹੀ ਵਾਇਰਲ ਹੋ ਗਈ।

ਅੱਜ ਸੀ. ਜੇ. ਪੀ. ਦੇ 1.9 ਕਰੋੜ ਤੋਂ ਵੱਧ ਇੰਸਟਾਗ੍ਰਾਮ ਫਾਲੋਅਰਜ਼ ਹਨ । ਕਿਹਾ ਜਾਂਦਾ ਹੈ ਕਿ ਇਸ ਨੇ ਸੋਸ਼ਲ ਮੀਡੀਆ ’ਤੇ ਭਾਰਤ ਦੀ ਹਰ ਵੱਡੀ ਸਿਆਸੀ ਪਾਰਟੀ ਨੂੰ ਪਛਾੜ ਦਿੱਤਾ ਹੈ।

ਦੀਪਕੇ ਨੇ ਪੁਣੇ ਤੋਂ ਪੱਤਰਕਾਰੀ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ। ਇਸ ਸਮੇਂ ਉਹ ਬੋਸਟਨ ਯੂਨੀਵਰਸਿਟੀ ’ਚ ਲੋਕ ਸੰਪਰਕ ਦਾ ਵਿਦਿਆਰਥੀ ਹੈ। ਉਸ ਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨਾਲ ਕੰਮ ਕੀਤਾ ਸੀ ਤੇ 2020 ਦੀਆਂ ਦਿੱਲੀ ਚੋਣਾਂ ਦੌਰਾਨ ਇਕ ਮੀਮ-ਆਧਾਰਿਤ ਮੁਹਿੰਮ ਨੂੰ ਡਿਜ਼ਾਈਨ ਕਰਨ ’ਚ ਮਦਦ ਕੀਤੀ ਸੀ।

ਬੇਰੋਜ਼ਗਾਰੀ, ਪੇਪਰ ਲੀਕ ਤੇ ਸਿਆਸੀ ਇਕੱਲੇਪਨ ’ਤੇ ਗੁੱਸੇ ਨਾਲ ਹਾਸੇ-ਮਜ਼ਾਕ ਨੂੰ ਮਿਲਾ ਕੇ ਸੀ. ਜੇ. ਪੀ. ਨੇ ਭਾਰਤ ਦੇ ਬੇਚੈਨ ‘ਜੈੱਨ ਜ਼ੈੱਡ’ ਦੇ ਦਿੱਲ ਨੂੰ ਛੂਹ ਲਿਆ ਹੈ ਅਤੇ ਮਾਮੂਲੀ ਕਾਕਰੋਚ ਨੂੰ ਵਿਰੋਧ ਦਾ ਇਕ ਅਨੋਖਾ ਸਿੰਬਲ ਬਣਾ ਦਿੱਤਾ ਹੈ।

ਜਿਸ ਨੂੰ ਉਨ੍ਹਾਂ ਸਿਆਸੀ ਵਿਅੰਗ ਸਮਝਿਆ ਸੀ, ਉਹ ਜੈੱਨ ਜ਼ੈੱਡ ਦੀ ਨਿਰਾਸ਼ਾ ਦਾ ਇਕ ਅਜੀਬ ਪਰ ਪ੍ਰਭਾਵਸ਼ਾਲੀ ਪ੍ਰਗਟਾਵਾ ਬਣ ਗਿਆ ਹੈ। ਆਲੋਚਕ ਇਸ ਨੂੰ ਵਿਰੋਧੀ ਧਿਰ ਨਾਲ ਜੁੜੇ ਡਿਜੀਟਲ ਥੀਏਟਰ ਵਜੋਂ ਕੋਰੀਓਗ੍ਰਾਫ ਕਰ ਕੇ ਰੱਦ ਕਰਦੇ ਹਨ। ਫਿਰ ਵੀ ਹਮਾਇਤੀ ਕੁਝ ਹੋਰ ਡੂੰਘਾ ਦੇਖਦੇ ਹਨ। ਇਕ ਅਜਿਹੀ ਪੀੜ੍ਹੀ ਜੋ ਸਿਆਸਤ ਤੋਂ ਥੱਕੀ ਹੋਈ ਹੈ ਪਰ ਬੋਲਣ ਲਈ ਬੇਤਾਬ ਹੈ।

ਭਾਰਤ ’ਚ ਬੇਸ਼ੱਕ ਸ਼੍ਰੀਲੰਕਾ, ਬੰਗਲਾਦੇਸ਼ ਜਾਂ ਨੇਪਾਲ ਵਾਂਗ ਸੜਕੀ ਕ੍ਰਾਂਤੀ ਨਹੀਂ ਹੋ ਰਹੀ ਪਰ ਨੌਕਰੀਆਂ, ਵਧਦੀਆਂ ਕੀਮਤਾਂ ਅਤੇ ਘਟਦੇ ਮੌਕਿਆਂ ਬਾਰੇ ਵਧਦੀਆਂ ਚਿੰਤਾਵਾਂ ਸਪੱਸ਼ਟ ਨਜ਼ਰ ਆ ਰਹੀਆਂ ਹਨ। ਕਾਕਰੋਚ ਅਚਾਨਕ ਉਸ ਨਿਰਾਸ਼ਾ ਦਾ ਸੰਪੂਰਨ ਪ੍ਰਤੀਕ ਬਣ ਗਿਆ ਹੈ। ਇਕ ਅਜਿਹੇ ਯੁੱਗ ’ਚ ਜਿੱਥੇ ਸਿਆਸਤ ਤੇਜ਼ੀ ਨਾਲ ਇਕ ਕਾਰਗੁਜ਼ਾਰੀ ਬਣ ਰਹੀ ਹੈ। ਭਾਰਤ ਦਾ ਨਵਾਂ ਸ਼ੁਭਾਂਕਰ ਅਚਾਨਕ ਅਜੀਬ ਤਰ੍ਹਾਂ ਨਾਲ ਭਰੋਸੇਯੋਗ ਲੱਗਣ ਲੱਗ ਪਿਆ ਹੈ। ਉਸ ਲਈ ਅੱਗੇ ਕੀ ਹੈ? ਕੋਈ ਵੀ ਯਕੀਨੀ ਤੌਰ ’ਤੇ ਨਹੀਂ ਜਾਣਦਾ।


author

Rakesh

Content Editor

Related News