ਮੋਦੀ ਸਰਕਾਰ ਦਾ ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

Monday, Apr 19, 2021 - 08:22 PM (IST)

ਮੋਦੀ ਸਰਕਾਰ ਦਾ ਵੱਡਾ ਫੈਸਲਾ, 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗੇਗੀ ਵੈਕਸੀਨ

ਨਵੀਂ ਦਿੱਲੀ - ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਮੋਦੀ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ। ਇਸ ਮੁਤਾਬਕ, ਇੱਕ ਮਈ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ। ਪੀ.ਐੱਮ. ਮੋਦੀ ਨੇ ਇੱਕ ਬੈਠਕ ਤੋਂ ਬਾਅਦ ਇਹ ਅਹਿਮ ਫੈਸਲਾ ਲਿਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾਵੇ। ਇਸ 'ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੋਰੋਨਾ ਦੀ ਸਥਿਤੀ 'ਤੇ ਦੇਸ਼ਭਰ ਦੇ ਪ੍ਰਮੁੱਖ ਡਾਕਟਰਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਸ਼ਾਮ 6 ਵਜੇ ਦੇਸ਼ ਦੀ ਚੋਟੀ ਫਾਰਮਾ ਕੰਪਨੀਆਂ ਨਾਲ ਇੱਕ ਵੀਡੀਓ ਕਾਨਫਰੰਸ ਵੀ ਕਰਣਗੇ। ਹਰ ਦਿਨ ਰਿਕਾਰਡ ਤੋਡ਼ ਰਹੇ ਨਵੇਂ ਮਾਮਲਿਆਂ  ਵਿਚਾਲੇ ਇਹ ਬੈਠਕ ਹੋਈ ਹੈ। 

ਮਨਮੋਹਨ ਸਿੰਘ ਨੇ ਪੀ.ਐੱਮ. ਮੋਦੀ ਨੂੰ ਦਿੱਤੇ ਸਨ ਸੁਝਾਅ
ਦੱਸ ਦਈਏ ਕਿ ਕਈ ਦਿੱਗਜ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਹਾਮਾਰੀ ਤੋਂ ਨਜਿੱਠਣ ਦੇ ਸੁਝਾਅ ਦੇ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 18 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕੋਵਿਡ ਮਾਮਲਿਆਂ ਵਿੱਚ ਆਈ ਤੇਜ਼ੀ ਤੋਂ ਨਜਿੱਠਣ ਲਈ ਪੀ.ਐੱਮ. ਮੋਦੀ ਨੂੰ ਵੈਕਸੀਨੇਸ਼ਨ ਵਧਾਉਣ ਸਮੇਤ ਪੰਜ ਸੁਝਾਅ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਇਸ ਮਹਾਮਾਰੀ ਨਾਲ ਲੜਨ ਲਈ ਕਈ ਚੀਜ਼ਾਂ ਕੀਤੀਆਂ ਜਾ ਸਕਦੀਆਂ ਹਨ ਪਰ ਇੱਕ ਵੱਡੀ ਕੋਸ਼ਿਸ਼ ਵੈਕਸੀਨੇਸ਼ਨ ਪ੍ਰੋਗਰਾਮ ਵਧਾਉਣ ਦੀ ਹੋ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News