ਦੋਸਤੀ 'ਤੇ ਭਾਰਾ ਪਿਆ ਪਿਆਰ, ਹੈਵਾਨੀਅਤ ਨਾਲ ਵੱਢਿਆ ਦੋਸਤ ਦਾ ਸਿਰ, Private Part ਤੇ ਫਿਰ...

Sunday, Feb 26, 2023 - 12:28 AM (IST)

ਦੋਸਤੀ 'ਤੇ ਭਾਰਾ ਪਿਆ ਪਿਆਰ, ਹੈਵਾਨੀਅਤ ਨਾਲ ਵੱਢਿਆ ਦੋਸਤ ਦਾ ਸਿਰ, Private Part ਤੇ ਫਿਰ...

ਨੈਸ਼ਨਲ ਡੈਸਕ: ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਦੇ ਪ੍ਰੇਮ ਪ੍ਰਸੰਗ ਨੂੰ ਲੈ ਕੇ ਇੰਜੀਨੀਅਰਿੰਗ ਦੇ ਇਕ ਵਿਦਿਆਰਥੀ ਨੇ ਦੋਸਤ ਦਾ ਕਤਲ ਕਰ ਦਿੱਤਾ। ਪੁਲਸ ਨੇਕਿਹਾ ਕਿ ਜ਼ਿਲ੍ਹੇ ਦੇ ਸਿਰਿਸਿੰਗੰਡ, ਚਾਰੂਕੋਂਡਾ ਮੰਡਲ ਦੇ ਨੇਨਾਵਤ ਨਵੀਨ ਐੱਮ.ਜੀ. ਵਿਸ਼ਵਵਿਦਿਆਲਾ, ਨਲਗੋਂਡਾ ਵਿਚ ਬੀਟੈੱਕ ਇੰਜੀਨੀਅਰਿੰਗ ਦੇ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੇ ਨਵੀਨ (20) ਦਾ ਕਤਲ ਕਰ ਦਿੱਤਾ ਗਿਆ ਹੈ। ਨਵੀਨ ਦੀ ਦੋਸਤੀ ਉਸੇ ਕਾਲਜ ਵਿਚ ਪੜ੍ਹਣ ਵਾਲੇ ਹਰੀ ਦੇ ਨਾਲ ਸੀ। ਦੋਵੇਂ ਇੱਕੋ ਕੁੜੀ ਨਾਲ ਪਿਆਰ ਕਰਦੇ ਸਨ ਤੇ ਇਸ ਗੱਲ ਨੂੰ ਲੈ ਕੇ ਅਕਸਰ ਲੜਦੇ ਰਹਿੰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਪੁਲਸ ਵੱਲੋਂ ਦੋ ਅੱਤਵਾਦੀ ਗ੍ਰਿਫ਼ਤਾਰ, ਬਾਰਡਰ ਟੱਪ ਪਾਕਿਸਤਾਨ ਜਾਣ ਦੀ ਸੀ ਤਿਆਰੀ

ਇਸੇ ਰੰਜਿਸ਼ ਦੇ ਚਲਦਿਆਂ ਹਰੀ ਨੇ ਨਵੀਨ ਨੂੰ 17 ਫ਼ਰਵਰੀ ਨੂੰ ਰੰਗਾਰੈੱਡੀ ਜ਼ਿਲ੍ਹੇ ਦੇ ਅਬਦੁੱਲਾਪੁਰਮੇਟ ਸਥਿਤ ਆਪਣੇ ਦੋਸਤ ਦੇ ਕਮਰੇ ਵਿਚ ਪਾਰਟੀ ਕਰਨ ਲਈ ਬੁਲਾਇਆ। ਦੋਵਾਂ ਦੀ ਪਾਰਟੀ ਦੌਰਾਨ ਬਹਿਸ ਹੋ ਗਈ, ਬਾਅਦ ਵਿਚ ਹਰੀ ਨੇ ਨਵੀਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਕਿਹਾ ਕਿ ਹਰੀ ਨੇ ਨਵੀਨ ਦਾ ਸਿਰ ਕਲਮ ਕਰ ਦਿੱਤਾ, ਉਸ ਦੇ ਦਿਲ ਅਤੇ ਨਿਜੀ ਅੰਗਾਂ ਨੂੰ ਸਰੀਰ ਤੋਂ ਬਾਹਰ ਕੱਢ ਦਿੱਤਾ। ਸ਼ਖ਼ਸ ਨੇ ਮ੍ਰਿਤਕ ਦੀਆਂ ਉਂਗਲੀਆਂ ਵੱਢ ਦਿੱਤੀਆਂ ਅਤੇ ਲਾਸ਼ ਨੂੰ ਨੇੜਲੇ ਜੰਗਲ ਵਿਚ ਸੁੱਟ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੁੱਤ ਨੂੰ ਪੁੱਛਗਿੱਛ ਲਈ ਲਿਆਈ ਪੁਲਸ, ਮਗਰ ਆਏ ਪਿਤਾ ਨੇ ਥਾਣੇ 'ਚ ਹੀ ਤੋੜਿਆ ਦਮ

ਕਾਲਜ ਨਾ ਆਉਣ 'ਤੇ ਨਵੀਨ ਦੇ ਪਿਤਾ ਸ਼ੰਕਰਈਆ ਨੇ 22 ਫ਼ਰਵਰੀ ਨੂੰ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕੀਤਾ। ਜਾਂਚ ਸ਼ੁਰੂ ਹੋਣ ਤੋਂ ਬਾਅਦ ਡਰ ਦੇ ਮਾਰੇ ਹਰੀ ਨੇ ਸ਼ੁੱਕਰਵਾਰ ਰਾਤ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ ਤੇ ਪੂਰੀ ਕਹਾਣੀ ਦੱਸ ਦਿੱਤੀ। ਪੁਲਸ ਨੇ ਦੱਸਿਆ ਕਿ ਹਰੀ ਦੀ ਸੂਚਨਾ ਦੇ ਅਧਾਰ 'ਤੇ ਪੁਲਸ ਨੇ ਸ਼ਨੀਵਾਰ ਨੂੰ ਨਵੀਨ ਦੀ ਲਾਸ਼ ਬਰਾਮਦ ਕਰ ਪੋਸਟਮਾਰਟਮ ਲਈ ਉਸਮਾਨੀਆ ਵਿਸ਼ਵਵਿਦਿਆਲਾ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਜਾਂਚ ਚੱਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News