Fried Rice ''ਚ ਚਿਕਨ ਘੱਟ ਹੋਣ ''ਤੇ ਭੜਕੇ ਸ਼ਖ਼ਸ ਨੇ ਰੈਸਟੋਰੈਂਟ ''ਚ ਕੀਤੀ ਭੰਨਤੋੜ, ਕਰਮਚਾਰੀਆਂ ਨੂੰ ਕੁੱਟਿਆ

Friday, Apr 17, 2026 - 05:46 PM (IST)

Fried Rice ''ਚ ਚਿਕਨ ਘੱਟ ਹੋਣ ''ਤੇ ਭੜਕੇ ਸ਼ਖ਼ਸ ਨੇ ਰੈਸਟੋਰੈਂਟ ''ਚ ਕੀਤੀ ਭੰਨਤੋੜ, ਕਰਮਚਾਰੀਆਂ ਨੂੰ ਕੁੱਟਿਆ

ਅਲਪੁਝਾ- ਕੇਰਲ 'ਚ ਅਲਪੁਝਾ ਦੇ ਇਕ ਵਿਅਕਤੀ ਨੇ 'ਫਰਾਈਡ ਰਾਈਸ' 'ਚ ਘੱਟ ਚਿਕਨ ਹੋਣ ਦਾ ਦੋਸ਼ ਲਗਾਉਂਦੇ ਹੋਏ ਇਕ ਰੈਸਟੋਰੈਂਟ 'ਚ ਭੰਨ-ਤੋੜ ਕੀਤੀ ਅਤੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਆਇਆ, ਜਿਸ ਤੋਂ ਬਾਅਦ ਪੁਲਸ ਨੇ ਇਸ ਘਟਨਾ ਦੇ ਸਿਲਸਿਲੇ 'ਚ ਮਾਮਲਾ ਦਰਜ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ 'ਚਿਕਨ ਸ਼ਿਕਾਗੋ' ਰੈਸਟੋਰੈਂਟ 'ਚ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ ਢਾਈ ਵਜੇ ਹੋਈ, ਜਦੋਂ ਦੋਸ਼ੀ ਨੇ 'ਫਰਾਈਡ ਰਾਈਸ' ਦਾ ਆਰਡਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਨੇ 'ਫਰਾਈਡ ਰਾਈਸ' 'ਚ ਚਿਕਨ ਦੀ ਮਾਤਰਾ ਘੱਟ ਹੋਣ ਦਾ ਦੋਸ਼ ਲਗਾਉਂਦੇ ਹੋਏ ਇਕ ਕਰਮਚਾਰੀ ਨਾਲ ਝਗੜਾ ਸ਼ੁਰੂ ਕਰ ਦਿੱਤਾ।

ਸ਼ਿਕਾਇਤ ਅਨੁਸਾਰ, ਥੋੜ੍ਹੀ ਦੇਰ ਬਾਅਦ ਰੈਸਟੋਰੈਂਟ ਦੇ ਮੈਨੇਜਰ ਨੇ ਦਖ਼ਲ ਦਿੱਤਾ ਅਤੇ 'ਚਿਕਨ' ਦੇ ਹੋਰ ਟੁਕੜੇ ਦੇਣ ਦਾ ਵਾਅਦਾ ਕੀਤਾ ਪਰ ਦੋਸ਼ੀ ਹਿੰਸਕ ਹੋ ਗਿਆ ਅਤੇ ਉਸ ਨੇ ਖਾਣੇ ਦੀ ਥਾਲੀ ਮੇਜ਼ ਤੋਂ ਹੇਠਾਂ ਸੁੱਟ ਦਿੱਤੀ। ਐੱਫਆਈਆਰ ਅਨੁਸਾਰ, ਬਾਅਦ 'ਚ ਦੋਸ਼ੀ ਕੈਸ਼ ਕਾਊਂਟਰ 'ਤੇ ਪਹੁੰਚਿਆ, ਜਿੱਥੇ ਉਸ ਨੇ ਇਕ ਮਹਿਲਾ ਕਰਮਚਾਰੀ ਨੂੰ ਅਪਸ਼ਬਦ ਕਹੇ, ਉਸ ਦਾ ਕਾਲਰ ਫੜਿਆ ਅਤੇ ਉੱਥੇ ਰੱਖੇ ਕੰਪਿਊਟਰ ਨੂੰ ਨੁਕਸਾਨ ਪਹੁੰਚਾਇਆ। ਐੱਫਆਈਆਰ 'ਚ ਕਿਹਾ ਗਿਆ ਹੈ ਕਿ ਦੋਸ਼ੀ ਵਿਅਕਤੀ ਮਹਿਲਾ ਕਰਮਚਾਰੀਆਂ ਨੂੰ ਰੈਸਟੋਰੈਂਟ ਤੋਂ ਬਾਹਰ ਘਸੀਟ ਲੈ ਗਿਆ। ਪੁਲਸ ਅਨੁਸਾਰ ਰੈਸਟੋਰੈਂਟ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਘਟਨਾ ਨਾਲ 35,000 ਰੁਪਏ ਦਾ ਨੁਕਸਾਨ ਹੋਇਆ ਹੈ। ਮਹਿਲਾ ਕਰਮਚਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਾ ਹੈ ਅਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News