ਸ਼੍ਰੀਨਗਰ ਜਾਮੀਆ ਮਸਜਿਦ ''ਚ 30 ਹਫ਼ਤਿਆਂ ਬਾਅਦ ਜੁਮੇ ਦੀ ਨਮਾਜ਼ ਅਦਾ ਕੀਤੀ ਗਈ
03/04/2022 4:43:06 PM

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ 30 ਹਫ਼ਤਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਇਤਿਹਾਸਕ ਜਾਮੀਆ ਮਸਜਿਦ 'ਚ ਜੁਮੇ ਦੀ ਸਮੂਹਕ ਨਮਾਜ਼ ਅਦਾ ਕਰਨ ਦੀ ਮਨਜ਼ੂਰੀ ਦਿੱਤੀ। ਅੰਜੁਮਨ ਔਕਾਫ਼ ਜਾਮੀਆ ਮਸਜਿਦ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਕਸ਼ਮੀਰ ਦੀ ਸ਼ਾਨਦਾਰ ਮਸਜਿਦ 'ਚ ਜੁਮੇ ਦੀ ਨਮਾਜ਼ 'ਚ ਔਰਤਾਂ ਸਮੇਤ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ। ਨਮਾਜ਼ ਤੋਂ ਪਹਿਲਾਂ ਕਈ ਲੋਕ ਕਸ਼ਮੀਰ ਦੀ ਮਸਜਿਦ ਦੇ ਖੰਭਿਆਂ ਨੂੰ ਚੁੰਮਦੇ ਨਜ਼ਰ ਆਏ। ਨਮਾਜ਼ ਸ਼ਾਂਤੀਪੂਰਵਕ ਸੰਪੰਨ ਹੋਈ।
ਸ਼੍ਰੀਨਗਰ ਦੀ ਜਾਮੀਆ ਮਸਜਿਦ ਦੀ ਦੇਖਭਾਲ ਕਰਨ ਵਾਲੇ ਧਾਰਮਿਕ ਸੰਸਥਾ ਨੇ ਕਿਹਾ ਕਿ 30 ਹਫ਼ਤੇ ਦੇ ਅੰਦਰ ਤੋਂ ਬਾਅਦ ਅੱਜ ਜੁਮੇ ਦੀ ਨਮਾਜ਼ ਅਦਾ ਕੀਤੀ ਗਈ। ਧਾਰਮਿਕ ਸੰਸਥਾ ਦੇ ਇਕ ਮੈਂਬਰ ਨੇ ਕਿਹਾ,''ਮਸਜਿਦ 'ਚ ਵੱਡੀ ਗਿਣਤੀ 'ਚ ਲੋਕ ਨਮਾਜ਼ ਅਦਾ ਕਰਨ ਆਏ।'' ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਰੱਦ ਕਰਨ ਤੋਂ ਬਾਅਦ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਈਜ਼ 5 ਅਗਸਤ 2019 ਤੋਂ ਨਜ਼ਰਬੰਦ ਹਨ। ਸੋਮਵਾਰ ਨੂੰ ਨਾਗਰਿਕ ਅਤੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਪੁਰਾਣੇ ਸ਼ਹਿਰ 'ਚ ਸਥਿਤ ਜਾਮੀਆ ਮਸਜਿਦ ਦਾ ਦੌਰਾ ਕੀਤਾ ਅਤੇ ਜੁਮੇ ਦੀ ਨਮਾਜ਼ ਦੀ ਮਨਜ਼ੂਰੀ ਦੀ ਵਿਵਸਥਾ ਦੀ ਸਮੀਖਿਆ ਕੀਤੀ। ਸੀਨੀਅਰ ਅਧਿਕਾਰੀਆਂ ਨੇ ਜਦੋਂ ਮਸਜਿਦ ਦਾ ਦੌਰਾ ਕੀਤਾ ਤਾਂ ਅੰਜੁਮਨ ਦੇ ਮੈਂਬਰ ਵੀ ਮੌਜੂਦ ਸਨ।