ਜੇਲ ’ਚ ਬੰਦ ਯਾਸੀਨ ਮਲਿਕ ਨੂੰ ਸਾਹਮਣੇ ਪੇਸ਼ ਕਰਨ ਲਈ ਨਵਾਂ ਵਾਰੰਟ ਜਾਰੀ

11/24/2022 2:28:24 PM

ਜੰਮੂ (ਭਾਸ਼ਾ)– ਜੇਲ ’ਚ ਬੰਦ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਸਾਹਮਣੇ ਪੇਸ਼ ਕਰਨ ਲਈ ਇੱਥੋਂ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਇਕ ਨਵਾਂ ਵਾਰੰਟ ਜਾਰੀ ਕੀਤਾ। ਇਹ ਪੇਸ਼ੀ ਵਾਰੰਟ 1990 ’ਚ ਹਵਾਈ ਸੈਨਾ ਦੇ 4 ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ’ਚ ਗਵਾਹਾਂ ਤੋਂ ਪੁੱਛਗਿੱਛ ਕਰਨ ਲਈ ਜਾਰੀ ਕੀਤਾ ਗਿਆ ਹੈ।

ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਜਾਂਚ ਏਜੰਸੀ ਦੀ ਵਿਸ਼ੇਸ਼ ਵਕੀਲ ਮੋਨਿਕਾ ਕੋਹਲੀ ਨੇ ਕਿਹਾ ਕਿ ਇਹ ਬਹੁਤ ਚਰਚਿਤ ਮਾਮਲਾ ਅਦਾਲਤ ’ਚ ਸੁਣਵਾਈ ਲਈ ਆਇਆ, ਜਿਸ ’ਚ ਜੇ. ਕੇ. ਐੱਲ. ਐੱਫ. ਮੁਖੀ ਤਿਹਾੜ ਜੇਲ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ ਅਤੇ ਹੋਰ ਦੋਸ਼ੀ ਅਦਾਲਤ ’ਚ ਹਾਜ਼ਰ ਸਨ। ਅਗਲੀ ਸੁਣਵਾਈ 22 ਦਸੰਬਰ ਨੂੰ ਮਲਿਕ ਨੂੰ ਸਾਹਮਣੇ ਪੇਸ਼ ਕਰਨ ਲਈ ਫਿਰ ਤੋਂ ਪੇਸ਼ੀ ਵਾਰੰਟ ਜਾਰੀ ਕੀਤਾ ਹੈ।


Rakesh

Content Editor

Related News