ਹਿਮਾਚਲ ''ਚ ਫਿਰ ਭਾਰੀ ਬਰਫਬਾਰੀ, ਹਰ ਪਾਸੇ ਵਿਛੀ ''ਬਰਫ ਦੀ ਚਾਦਰ''
Wednesday, Jan 29, 2020 - 06:37 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਸੀਜ਼ਨ ਦੀ ਦੂਜੀ ਭਾਰੀ ਬਰਫਬਾਰੀ ਹੋਈ ਹੈ। ਮਨਾਲੀ, ਡਲਹੌਜੀ, ਕਿੰਨੌਰ ਅਤੇ ਸ਼ਿਮਲਾ ਆਦਿ ਬਰਫ ਦੀ ਚਾਦਰ ਨਾਲ ਢੱਕੇ ਗਏ। ਭਾਰੀ ਬਰਫਬਾਰੀ ਕਾਰਨ ਸੂਬੇ 'ਚ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਅੱਜ ਵੀ ਸੂਬੇ ਦੇ ਕਈ ਖੇਤਰਾਂ 'ਚ ਬਰਫਬਾਰੀ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਕੁੱਲੂ ਅਤੇ ਲਾਹੌਲ-ਸਪਿਤੀ 'ਚ ਬਰਫਬਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਦੱਸਣਯੋਗ ਹੈ ਕਿ ਦੇਰ ਰਾਤ ਕੁੱਲੂ ਅਤੇ ਲਾਹੌਲ-ਸਪਿਤੀ 'ਚ ਇਕ ਵਾਰ ਫਿਰ ਤੋਂ ਤਾਜ਼ਾ ਬਰਫਬਾਰੀ ਹੋਈ ਹੈ। ਬਰਫਬਾਰੀ ਤੋਂ ਬਾਅਦ ਕੁੱਲੂ ਜ਼ਿਲੇ ਦੀ ਪਹਾੜੀਆਂ ਦੇ ਨਾਲ ਪੇਡੂ ਇਲਾਕੇ ਬਰਫ ਨਾਲ ਢੱਕੇ ਗਏ। ਬਰਫਬਾਰੀ ਤੋਂ ਬਾਅਦ ਪੇਂਡੂ ਇਲਾਕਿਆਂ 'ਚ ਲੋਕਾਂ ਦੀਆਂ ਸਮੱਸਿਆਵਾਂ ਇਕ ਵਾਰ ਫਿਰ ਤੋਂ ਵੱਧ ਗਈਆਂ ਹਨ। ਪ੍ਰਸ਼ਾਸਨ ਨੇ ਸੁਰੱਖਿਆ ਪੱਖੋਂ ਸੈਲਾਨੀਆਂ ਨੂੰ ਸੋਲੰਗਨਾਲਾ ਜਾਣ ਤੋਂ ਰੋਕ ਦਿੱਤਾ।
ਲਾਰਜੀ-ਸੈਂਜ-ਨਿਊਲੀ ਮਾਰਗ ਸਥਿਤ ਪਾਗਲਨਾਲੇ 'ਚ ਬਾਰਿਸ਼ ਨਾਲ ਹੜ੍ਹ ਆਉਣ ਕਾਰਨ ਬੰਦ ਹੋ ਗਿਆ ਹੈ ਅਤੇ ਦੋਵਾਂ ਪਾਸਿਓ ਲਗਭਗ 3 ਘੰਟਿਆਂ ਤੱਕ ਲੋਕ ਜਾਮ 'ਚ ਫਸੇ ਰਹੇ। ਕਬਾਇਲੀ ਜ਼ਿਲਾ ਲਾਹੌਲ 'ਚ ਬਰਫਬਾਰੀ ਕਾਰਨ 2 ਮਹੀਨਿਆਂ ਤੋਂ ਬੰਦ ਪਈਆਂ 140 ਸੜਕਾਂ ਦੀ ਬਹਾਲੀ ਲਈ ਲਾਹੌਲ ਦੀ ਜਨਤਾ ਨੂੰ ਹੁਣ ਵੀ ਇੱਕ ਮਹੀਨੇ ਤੱਕ ਇੰਤਜ਼ਾਰ ਕਰਨਾ ਹੋਵੇਗਾ। ਮਾਰਚ ਦੇ ਪਹਿਲੇ ਹਫਤੇ ਤੱਕ ਲੋਕ ਨਿਰਮਾਣ ਵਿਭਾਗ ਨੇ ਸੜਕਾਂ ਨੂੰ ਬਹਾਲ ਕਰਨ ਦਾ ਉਦੇਸ਼ ਰੱਖਿਆ ਹੈ। ਬੀ.ਆਰ.ਓ ਫਿਲਹਾਲ ਘਾਟੀ ਦੀਆਂ ਮੁੱਖ ਸੜਕਾਂ ਨੂੰ ਬਹਾਲ ਕਰ ਰਿਹਾ ਹੈ। ਸੜਕਾਂ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਬਰਕਰਾਰ ਹਨ।