ਆਨਲਾਈਨ ਕਮਾਈ ਦੇ ਨਾਂ ''ਤੇ ਠੱਗੀ, ਵੀਡੀਓ ਲਾਈਕ ਕਰ ਪੈਸੇ ਕਮਾਉਣ ਦੇ ਲਾਲਚ ’ਚ ਗੁਆਏ ਲੱਖਾਂ ਰੁਪਏ
Sunday, May 21, 2023 - 04:00 AM (IST)

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਦਵਾਰਕਾ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਨਲਾਈਨ ਵੀਡੀਓਜ਼ ਨੂੰ ਲਾਈਕ ਕਰ ਕੇ ਸੌਖੇ ਪੈਸੇ ਕਮਾਉਣ ਦੇ ਬਹਾਨੇ 15 ਲੱਖ ਰੁਪਏ ਗੁਆ ਲਏ।
ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਤਾਮਿਲਨਾਡੁ ’ਚ ‘ਵ੍ਹੇਲ ਦੀ ਉਲਟੀ’ ਜ਼ਬਤ, ਕਰੋੜਾਂ ਰੁਪਏ ਹੈ ਕੀਮਤ
ਸਾਈਬਰ ਠੱਗਾਂ ਨੇ ਇਸ ਬਾਰੇ ਸੋਸ਼ਲ ਮੀਡੀਆ ਟੈਲੀਗ੍ਰਾਮ ਗਰੁੱਪ ’ਤੇ ਇਸ਼ਤਿਹਾਰ ਦਿੱਤਾ ਸੀ, ਜਿਸ ’ਚ ਪੀੜਤ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਗਿਆ। ਠੱਗੀ ਦਾ ਪਤਾ ਲੱਗਣ ’ਤੇ ਪੀੜਤ ਨੇ ਦਵਾਰਕਾ ਜ਼ਿਲ੍ਹੇ ਦੇ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।