ਫੇਸਬੁੱਕ ''ਤੇ ਦੋਸਤੀ ਕਰ ਕੇ ਬਜ਼ੁਰਗ ਤੋਂ ਠੱਗੇ 70 ਲੱਖ

Sunday, Aug 11, 2019 - 03:28 AM (IST)

ਫੇਸਬੁੱਕ ''ਤੇ ਦੋਸਤੀ ਕਰ ਕੇ ਬਜ਼ੁਰਗ ਤੋਂ ਠੱਗੇ 70 ਲੱਖ

ਜੈਪੁਰ (ਭਾਸ਼ਾ)— ਰਾਜਸਥਾਨ ਦੇ 72 ਸਾਲਾ ਇਕ ਬਜ਼ੁਰਗ ਵਿਅਕਤੀ ਨਾਲ ਫੇਸਬੁੱਕ 'ਤੇ ਦੋਸਤੀ ਕਰ ਕੇ ਇਕ ਔਰਤ ਨੇ ਕਥਿਤ ਤੌਰ 'ਤੇ ਕਰੀਬ 70 ਲੱਖ ਰੁਪਏ ਦੀ ਠੱਗੀ ਕਰ ਲਈ। ਪੁਲਸ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਸੱਤਯਵ੍ਰਤ ਸ਼ਰਮਾ ਨਾਮਕ ਵਿਅਕਤੀ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਖੁਦ ਨੂੰ ਲੰਡਨ ਵਾਸੀ ਦੱਸਣ ਵਾਲੀ ਇਕ ਔਰਤ ਨੇ ਫੇਸਬੁੱਕ ਦੇ ਜ਼ਰੀਏ ਉਸ ਨਾਲ ਦੋਸਤੀ ਕੀਤੀ। ਦੋਵੇਂ ਬਾਅਦ 'ਚ ਵ੍ਹਟਸਐਪ ਅਤੇ ਜੀਮੇਲ 'ਤੇ ਜੁੜ ਗਏ। ਸ਼ਿਕਾਇਤ 'ਚ ਕਿਹਾ ਗਿਆ ਕਿ ਉਕਤ ਔਰਤ ਨੇ ਕਾਰੋਬਾਰੀ ਸੌਦੇ ਆਦਿ ਦੇ ਨਾਂ 'ਤੇ ਉਸ ਕੋਲੋਂ ਕਰੀਬ 70 ਲੱਖ ਰੁਪਏ ਠੱਗ ਲਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

KamalJeet Singh

Content Editor

Related News