CBI ਵਕੀਲ ਦੀ ਮਾਂ ਨਾਲ ਹੋ ਗਈ ਠੱਗੀ ! ਮੰਡੀ ''ਚ ਮਿਲੀ ਔਰਤ ਨੇ ਪਾ''ਤੀ ਵੱਡੀ ਗੇਮ

Tuesday, Aug 11, 2026 - 03:21 PM (IST)

CBI ਵਕੀਲ ਦੀ ਮਾਂ ਨਾਲ ਹੋ ਗਈ ਠੱਗੀ ! ਮੰਡੀ ''ਚ ਮਿਲੀ ਔਰਤ ਨੇ ਪਾ''ਤੀ ਵੱਡੀ ਗੇਮ

ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਮੁੰਡਕਾ ਖੇਤਰ ’ਚ ਸੀ.ਬੀ.ਆਈ. ਦੇ ਵਕੀਲ ਦੀ ਮਾਂ ਤੋਂ ਸੋਨੇ ਦੇ ਗਹਿਣੇ ਠੱਗਣ ਦੇ ਦੋਸ਼ ’ਚ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, 29 ਜੁਲਾਈ ਨੂੰ ਮੁੰਡਕਾ ਦੇ ਫ੍ਰੈਂਡਜ਼ ਐਨਕਲੇਵ ’ਚ ਸਬਜ਼ੀ ਮੰਡੀ ਜਾ ਰਹੀ ਸੀ. ਬੀ. ਆਈ. ਵਕੀਲ ਦੀ ਮਾਂ ਕੋਲ ਇਕ ਔਰਤ ਆਪਣੇ 10 ਸਾਲਾ ਬੱਚੇ ਨਾਲ ਆਈ ਅਤੇ ਉਨ੍ਹਾਂ ਨੂੰ ਝਾਂਸੇ ’ਚ ਲੈਂਦੇ ਹੋਏ ਕਿਹਾ ਕਿ ਬੱਚੇ ਨੇ ਆਪਣੇ ਮਾਲਕ ਦੀ ਨੋਟਾਂ ਦੀ ਥੱਦੀ ਚੋਰੀ ਕੀਤੀ ਹੈ ਅਤੇ ਉਹ ਮੇਰੇ ਤੋਂ ਮੇਰੇ ਪੁੱਤ ਨੂੰ ਖੋਹ ਸਕਦਾ ਹੈ।

ਪੁਲਸ ਨੇ ਦੱਸਿਆ ਕਿ ਔਰਤ ਨੇ ਬਜ਼ੁਰਗ ਨੂੰ ਉਨ੍ਹਾਂ ਦੀ ਸੋਨੇ ਦੀ ਚੇਨ ਅਤੇ ਕੰਨਾਂ ਦੀਆਂ ਵਾਲੀਆਂ ਦੇ ਬਦਲੇ ਨੋਟਾਂ ਦੀ ਥੱਦੀ ਆਪਣੇ ਕੋਲ ਰੱਖਣ ਲਈ ਰਾਜ਼ੀ ਕਰ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਜ਼ੁਰਗ ਔਰਤ ਨੇ ਆਪਣੇ ਗਹਿਣੇ ਦੇ ਦਿੱਤੇ ਪਰ ਬਾਅਦ ’ਚ ਜਾਂਚ ਕਰਨ ’ਤੇ ਪਾਇਆ ਕਿ ਨੋਟਾਂ ਦੀ ਥੱਦੀ ਨਕਲੀ ਸੀ ਅਤੇ ਉਦੋਂ ਤੱਕ ਉਕਤ ਔਰਤ ਤੇ ਬੱਚਾ ਮੌਕੇ ਤੋਂ ਫਰਾਰ ਹੋ ਚੁੱਕੇ ਸਨ। 

ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ 30 ਜੁਲਾਈ ਨੂੰ ਮੁੰਡਕਾ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਸ ਦੀ ਵਿਸ਼ੇਸ਼ ਟੀਮ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਸਥਾਨਕ ਪੱਧਰ ’ਤੇ ਪੁੱਛਗਿੱਛ ਦੇ ਆਧਾਰ ’ਤੇ 9 ਅਗਸਤ ਨੂੰ ਰਘੂਬੀਰ ਨਗਰ ਇਲਾਕੇ ’ਚੋਂ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਘੂਬੀਰ ਨਗਰ ਵਾਸੀ ਮੈਨਾ (22) ਵਜੋਂ ਹੋਈ ਹੈ।


author

Harpreet SIngh

Content Editor

Related News