ਕਾਲਕਾ-ਸ਼ਿਮਲਾ ਰੇਲਵੇ ਟਰੈਕ ''ਤੇ 21 ਜੂਨ ਤੋਂ ਮੁੜ ਦੌੜਨਗੀਆਂ 4 ਟਰੇਨਾਂ
Thursday, Jun 17, 2021 - 09:42 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਮਹਾਮਾਰੀ ਦਰਮਿਆਨ ਬੰਦ ਵਿਸ਼ਵ ਧਰੋਹਰ ਕਾਲਕਾ-ਸ਼ਿਮਲਾ ਰੇਲਵੇ ਟਰੈਕ 'ਤੇ 21 ਜੂਨ ਤੋਂ 4 ਟਰੇਨਾਂ ਦੀ ਸੇਵਾ ਮੁੜ ਸ਼ੁਰੂ ਹੋ ਜਾਵੇਗੀ। ਰੇਲਵੇ ਬੋਰਡ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਨ੍ਹਾਂ 4 ਟਰੇਨਾਂ 'ਚ ਵਿਸਤਾਡੋਮ ਟਰੇਨ, ਰੇਲ ਮੋਟਰ ਕਾਰ, ਸ਼ਿਵਾਲਿਕ ਡੀਲਕਸ ਐਕਸਪ੍ਰੈੱਸ ਅਤੇ ਕਾਲਕਾ-ਸ਼ਿਮਲਾ ਫੈਸਟੀਵਲ ਸਪੈਸ਼ਲ ਟਰੇਨ ਦਾ ਸੰਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਮੰਡਲ ਰੇਲ ਪ੍ਰਬੰਧਕ ਜੀ.ਐੱਮ. ਸਿੰਘ ਅਤੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਅੰਬਾਲਾ ਹਰਿ ਮੋਹਨ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਬੋਰਡ ਦੇ ਆਦੇਸ਼ਾਂ 'ਤੇ ਸੋਮਵਾਰ ਤੋਂ 4 ਗੱਡੀਆਂ ਬਹਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਟਰੇਨ 'ਚ ਸ਼ਿਮਲਾ ਲਈ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੁੰਦਾ ਹੈ ਤਾਂ ਰੇਲਵੇ ਨੇ ਸੋਮਵਾਰ ਤੋਂ ਬੰਦ ਕੀਤੀਆਂ ਗਈਆਂ ਸਾਰੀਆਂ 4 ਗੱਡੀਆਂ ਮੁੜ ਸੰਚਾਲਤ ਕਰਨ ਦਾ ਫ਼ੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਉੱਤਰ ਰੇਲਵੇ ਨੇ ਬੀਤੇ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਇਨ੍ਹਾਂ ਗੱਡੀਆਂ ਨੂੰ ਬੰਦ ਕੀਤਾ ਸੀ। ਬੀਤੇ ਸਾਲ ਕ੍ਰਿਸਮਿਸ ਅਤੇ ਨਿਊ ਈਅਰ ਮੌਕੇ ਰੇਲਵੇ ਨੇ ਕਾਲਕਾ ਅਤੇ ਸ਼ਿਮਲਾ ਵਿਚਾਲੇ ਵਿਸਤਾਡੋਮ ਟਰੇਨ ਦਾ ਸੰਚਾਲਨ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਸ਼ਿਵਾਲਿਕ ਐਕਸਪ੍ਰੈੱਸ 1 ਮਈ ਨੂੰ ਬੰਦ ਕੀਤੀ ਗਈ। 9 ਮਈ ਨੂੰ ਰੇਲ ਮੋਟਰ ਕਾਰ ਅਤੇ ਫੈਸਟੀਵਲ ਸਪੈਸ਼ਲ ਟਰੇਨ ਬੰਦ ਕਰ ਦਿੱਤੀ ਗਈ ਸੀ।