ਕਹਿਰ ਓ ਰੱਬਾ! ਇੱਕੋ ਝਟਕੇ ''ਚ ਖ਼ਤਮ ਹੋ ਗਿਆ ਪਰਿਵਾਰ, ਇਕੱਠੇ ਉੱਠੀਆਂ 4 ਜੀਆਂ ਦੀਆਂ ਅਰਥੀਆਂ

Wednesday, Mar 26, 2025 - 08:46 PM (IST)

ਕਹਿਰ ਓ ਰੱਬਾ! ਇੱਕੋ ਝਟਕੇ ''ਚ ਖ਼ਤਮ ਹੋ ਗਿਆ ਪਰਿਵਾਰ, ਇਕੱਠੇ ਉੱਠੀਆਂ 4 ਜੀਆਂ ਦੀਆਂ ਅਰਥੀਆਂ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ 'ਚ ਖੀਰੀ ਲਖੀਮਪੁਰ ਜ਼ਿਲ੍ਹੇ ਦੇ ਮੌਲਾਨੀ ਥਾਣਾ ਖੇਤਰ 'ਚ ਇਕ ਦਿਲ ਦਹਿਲਾ ਦੇਣ ਵਾਲਾ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜ਼ਿਲ੍ਹੇ 'ਚ ਬੀਤੇ ਮੰਗਲਵਾਰ ਸ਼ਾਮ ਨੂੰ ਉਤਰਾਖੰਡ ਰੋਡਵੇਜ਼ ਬੱਸ ਦੀ ਟੱਕਰ ਨਾਲ ਬਾਈਕ ਸਵਾਲ ਜੋੜੇ ਸਮੇਤ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਅਤੇ ਇਕ ਬੱਚੀ ਜ਼ਖਮੀ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਬੱਸ ਦੀ ਟੱਕਰ ਨਾਲ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਪੁਲਸ ਮੁਤਾਬਕ, ਮ੍ਰਿਤਕਾਂ ਦੀ ਪਛਾਣ ਸ਼ਿਵ ਕੁਮਾਰ (32), ਉਸਦੀ ਪਤਨੀ ਰਾਧਾ (28), ਉਸਦੇ ਪਿਤਾ ਦਾਤਾ ਰਾਮ (6) ਅਤੇ ਪੁੱਤਰ ਵੇਦਾਂਸ਼ (8) ਦੇ ਰੂਪ 'ਚ ਹੋਈ ਹੈ। ਹਾਦਸੇ 'ਚ ਜੋੜੇ ਦੀ 4 ਸਾਲਾ ਧੀ ਸ਼ਿਵੀ ਜ਼ਖਮੀ ਹੋ ਗਈ ਹੈ। ਇਹ ਸਾਰੇ ਸੰਸਾਰਪੁਰ ਪਿੰਡ 'ਚ ਆਪਣੇ ਕਰੀਬੀ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਮਗਰੋਂ ਬਾਈਕ 'ਤੇ ਸਵਾਰ ਹੋ ਕੇ ਘਰ ਜਾ ਰਹੇ ਸਨ। ਗੋਲਾ ਦੇ ਪੁਲਸ ਅਧਿਕਾਰੀ ਗਵੇਂਦਰ ਪਾਲ ਗੌਤਮ ਨੇ ਹਾਦਸੇ 'ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਮਗਰੋਂ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਦੋਂਕਿ ਬੱਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


author

Rakesh

Content Editor

Related News