ਰੂਹ ਕੰਬਾਊ ਘਟਨਾ : ਘਰ ਦੇ ਬਾਹਰ ਇਕੱਠੇ ਮਿਲੀਆਂ ਪਿਓ-ਪੁੱਤਰ ਦੀਆਂ ਲਾਸ਼ਾਂ, ਪੈ ਗਿਆ ਚੀਕ-ਚਿਹਾੜਾ

Saturday, Jun 07, 2025 - 06:09 PM (IST)

ਰੂਹ ਕੰਬਾਊ ਘਟਨਾ : ਘਰ ਦੇ ਬਾਹਰ ਇਕੱਠੇ ਮਿਲੀਆਂ ਪਿਓ-ਪੁੱਤਰ ਦੀਆਂ ਲਾਸ਼ਾਂ, ਪੈ ਗਿਆ ਚੀਕ-ਚਿਹਾੜਾ

ਜੈਪੁਰ : ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਖਵਾਰਾਵਜੀ ਪਿੰਡ ਵਿੱਚ ਸ਼ਨੀਵਾਰ ਸਵੇਰੇ  ਇੱਕ ਪਿਓ-ਪੁੱਤਰ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਬਾਹਰ ਮਿਲਣ ਦੀ ਸੂਚਨਾ ਮਿਲੀ ਹੈ। ਪਿਓ-ਪੁੱਤਰ ਦੀਆਂ ਇਕੱਠੇ ਲਾਸ਼ਾਂ ਮਿਲਣ 'ਤੇ ਦਹਿਸ਼ਤ ਫੈਲ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੂੰ ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਸਹੁਰੇ ਪਰਿਵਾਰ ਦੇ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਲਈ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। 

ਇਹ ਵੀ ਪੜ੍ਹੋ : ਵਿਆਹ ਦੀ ਰਜਿਸਟ੍ਰੇਸ਼ਨ ਦੇ ਬਦਲ ਗਏ ਨਿਯਮ, ਹੁਣ ਲਾਜ਼ਮੀ ਕਰਨਾ ਪਵੇਗਾ ਇਹ ਕੰਮ

ਦੂਜੇ ਪਾਸੇ ਪੁਲਸ ਅਨੁਸਾਰ ਇਸ ਘਟਨਾ ਦਾ ਸ਼ਨੀਵਾਰ ਸਵੇਰੇ ਉਸ ਸਮੇਂ ਪਤਾ ਲੱਗਾ, ਜਦੋਂ ਪਿੰਡ ਵਾਸੀਆਂ ਨੇ ਘਨਸ਼ਿਆਮ ਬੈਰਵਾ (35) ਅਤੇ ਉਸਦੇ ਪਿਤਾ ਤਾਨਸਿੰਘ (70) ਦੀਆਂ ਲਾਸ਼ਾਂ ਉਹਨਾਂ ਦੇ ਘਰ ਦੇ ਬਾਹਰ ਪਈਆਂ ਵੇਖੀਆਂ। ਪਾਪਦੜਾ ਪੁਲਸ ਸਟੇਸ਼ਨ ਦੇ ਇੰਚਾਰਜ ਸੰਤਚਰਨ ਨੇ ਦੱਸਿਆ ਕਿ ਦੋਵਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਅਤੇ ਉਨ੍ਹਾਂ ਦੇ ਨੱਕ ਅਤੇ ਮੂੰਹ ਤੋਂ ਖੂਨ ਵਹਿ ਰਿਹਾ ਸੀ। ਇਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡਿਪਟੀ ਸੁਪਰਡੈਂਟ ਆਫ਼ ਪੁਲਸ ਚਾਰੁਲ ਗੁਪਤਾ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਵਿਆਹ ਦੇ 17 ਸਾਲ ਬਾਅਦ ਘਰ 'ਚ ਆਈ ਖੁਸ਼ੀ, 2 ਘੰਟਿਆਂ ਬਾਅਦ ਛਾਇਆ ਮਾਤਮ

ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਅਤੇ ਮੋਬਾਈਲ ਜਾਂਚ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਘਨਸ਼ਿਆਮ ਦਾ ਆਪਣੇ ਸਹੁਰਿਆਂ ਨਾਲ ਝਗੜਾ ਸੀ। ਘਨਸ਼ਿਆਮ ਦੇ ਸਹੁਰੇ ਮਾਨਪੁਰ ਥਾਣੇ ਅਧੀਨ ਪੈਂਦੇ ਪਿੰਡ ਲਿਖਲੀ ਵਿੱਚ ਰਹਿੰਦੇ ਹਨ। ਘਨਸ਼ਿਆਮ ਦੇ ਸਹੁਰੇ ਪੱਖ ਦੇ ਕੁਝ ਲੋਕ ਸ਼ੁੱਕਰਵਾਰ ਸ਼ਾਮ ਨੂੰ ਉਸਦੇ ਘਰ ਆਏ ਸਨ। ਪੁਲਸ ਨੇ ਕਿਹਾ ਕਿ ਗੁਆਂਢੀਆਂ ਨੇ ਬਾਅਦ ਵਿੱਚ ਚੀਕਾਂ ਸੁਣੀਆਂ ਪਰ ਉਨ੍ਹਾਂ ਨੇ ਦਖਲ ਨਹੀਂ ਦਿੱਤਾ, ਕਿਉਂਕਿ ਘਨਸ਼ਿਆਮ ਦੇ ਘਰ ਅਕਸਰ ਘਰੇਲੂ ਝਗੜੇ ਹੁੰਦੇ ਰਹਿੰਦੇ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : Virat Kohli ਖ਼ਿਲਾਫ਼ ਸ਼ਿਕਾਇਤ ਦਰਜ, ਜਾਣੋ ਅੱਗੇ ਕੀ ਹੋਵੇਗਾ, ਕੀ ਜਾਣਾ ਪਵੇਗਾ ਜੇਲ੍ਹ!

ਸਟੇਸ਼ਨ ਇੰਚਾਰਜ ਨੇ ਕਿਹਾ, "ਸ਼ੁਰੂਆਤੀ ਸੁਰਾਗਾਂ ਅਤੇ ਬਿਆਨਾਂ ਦੇ ਆਧਾਰ 'ਤੇ ਸਾਨੂੰ ਘਨਸ਼ਿਆਮ ਦੇ ਸਹੁਰਿਆਂ ਦੀ ਸ਼ਮੂਲੀਅਤ ਦਾ ਸ਼ੱਕ ਹੈ। ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।" ਖਵਾਰਾਵਜੀ ਦੇ ਸਰਪੰਚ ਗੁਲਾਬ ਸ਼ਰਮਾ ਸਮੇਤ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਮੌਕੇ 'ਤੇ ਇਕੱਠੇ ਹੋ ਗਏ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਲਾਕੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਾਧੂ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਘਣਸ਼ਿਆਮ ਇਕਲੌਤਾ ਪੁੱਤਰ ਸੀ। ਘਟਨਾ ਸਮੇਂ ਉਸਦੀ ਮਾਂ ਆਪਣੇ ਨਾਨਕੇ ਘਰ ਗਈ ਹੋਈ ਸੀ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News