ਗੁਜਰਾਤ ''ਚ ਹਾਈਵੇਅ ''ਤੇ ਦੋ ਕਾਰਾਂ ਵਿਚਾਲੇ ਟੱਕਰ, ਚਾਰ ਲੋਕਾਂ ਦੀ ਮੌਤ
Tuesday, Aug 20, 2024 - 07:53 PM (IST)
ਰਾਜਕੋਟ : ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਵਿਚ ਮੰਗਲਵਾਰ ਤੜਕੇ ਇਕ ਹਾਈਵੇਅ 'ਤੇ ਇਕ ਕਾਰ 'ਡਿਵਾਈਡਰ' (ਸੜਕ ਦੇ ਦੂਜੇ ਪਾਸੇ) ਪਾਰ ਕਰਕੇ ਇਕ ਹੋਰ ਵਾਹਨ ਨਾਲ ਟਕਰਾ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰਾਜਕੋਟ-ਜੂਨਾਗੜ੍ਹ ਹਾਈਵੇਅ 'ਤੇ ਗੋਂਡਲ ਕਸਬੇ ਨੇੜੇ ਦੁਪਹਿਰ ਕਰੀਬ 3.40 ਵਜੇ ਵਾਪਰਿਆ। ਗੋਂਡਲ 'ਬੀ' ਡਿਵੀਜ਼ਨ ਥਾਣੇ ਦੇ ਇੰਸਪੈਕਟਰ ਜੇਪੀ ਗੋਸਾਈ ਨੇ ਦੱਸਿਆ ਕਿ ਰਾਜਕੋਟ ਤੋਂ ਜੇਤਪੁਰ ਜਾ ਰਹੀ ਇੱਕ ਕਾਰ 'ਡਿਵਾਈਡਰ' ਪਾਰ ਕਰ ਗਈ ਤੇ ਉਲਟ ਪਾਸੇ (ਸੜਕ ਦੇ) ਤੋਂ ਆ ਰਹੇ ਇੱਕ ਹੋਰ ਚਾਰ ਪਹੀਆ ਵਾਹਨ ਨਾਲ ਟਕਰਾ ਗਈ। ਦੋਵਾਂ ਕਾਰਾਂ ਵਿਚ ਸਵਾਰ ਦੋ-ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੋਂਡਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਅਸੀਂ ਮ੍ਰਿਤਕ ਕਾਰ ਚਾਲਕ ਦੇ ਖਿਲਾਫ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਸਿੱਧਰਾਜ ਸਿੰਘ ਜੱਲਾ, ਕ੍ਰਿਪਾਲ ਸਿੰਘ ਜਡੇਜਾ, ਸਿਧਾਰਥ ਕੱਚਾ ਅਤੇ ਵੀਰੇਨ ਕਰਮਤਾ ਵਜੋਂ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਜੱਲਾ ਅਤੇ ਉਸ ਦਾ ਦੋਸਤ ਜਡੇਜਾ ਗੋਂਡਲ ਸ਼ਹਿਰ ਦੇ ਵਸਨੀਕ ਹਨ ਜਦਕਿ ਕੱਚਾ ਅਤੇ ਕਰਮਤਾ ਰਾਜਕੋਟ ਦੇ ਧੋਰਾਜੀ ਸ਼ਹਿਰ ਦੇ ਵਾਸੀ ਹਨ ਅਤੇ ਕਾਰ ਰਾਹੀਂ ਜੇਤਪੁਰ ਜਾ ਰਹੇ ਸਨ। ਗੋਸਾਈ ਨੇ ਕਿਹਾ ਕਿ ਜੱਲਾ ਅਤੇ ਜਡੇਜਾ ਇੱਕ ਮੰਦਰ ਜਾ ਰਹੇ ਸਨ ਜਦੋਂ ਕੱਚਾ ਦੀ ਕਾਰ ਡਿਵਾਈਡਰ ਨੂੰ ਛਾਲ ਮਾਰ ਕੇ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਕੱਚਾ ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਤੋਂ ਕੰਟਰੋਲ ਗੁਆ ਬੈਠਾ ਸੀ।