ਕਾਰ ਖੱਡ ''ਚ ਡਿੱਗਣ ਨਾਲ 4 ਲੋਕਾਂ ਦੀ ਮੌਤ, ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਪਰਿਵਾਰ

Wednesday, Jun 28, 2023 - 01:55 PM (IST)

ਕਾਰ ਖੱਡ ''ਚ ਡਿੱਗਣ ਨਾਲ 4 ਲੋਕਾਂ ਦੀ ਮੌਤ, ਵਿਆਹ ਸਮਾਰੋਹ ਤੋਂ ਪਰਤ ਰਿਹਾ ਸੀ ਪਰਿਵਾਰ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਭਦਰਾਸ਼-ਰੋਹੜੂ ਲਿੰਕ ਰੋਡ 'ਤੇ ਬੁੱਧਵਾਰ ਨੂੰ ਇਕ ਕਾਰ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ 'ਚ ਸਵਾਰ ਲੋਕ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਦੇਵਠੀ ਪਰਤ ਰਹੇ ਸਨ, ਉਦੋਂ ਇਹ ਹਾਦਸਾ ਵਾਪਰਿਆ। 

ਇਹ ਵੀ ਪੜ੍ਹੋ : ਪਰਿਵਾਰ ਨਾਲ ਛੁੱਟੀਆਂ ਮਨਾਉਣ ਨਿਕਲੀ ਸੀ ਸਾਕਸ਼ੀ, ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰ ਗਿਆ ਦਰਦਨਾਕ ਭਾਣਾ

ਸਬ ਇੰਸਪੈਕਟਰ ਜੈਦੇਵ ਨੇ ਦੱਸਿਆ ਕਿ ਲਾਸ਼ਾਂ ਖੱਡ 'ਚੋਂ ਬਾਹਰ ਕੱਢੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਰਾਮਪੁਰ ਤਹਿਸੀਲ ਦੇ ਅਨਿਨਾਸ਼ ਮੰਤਾ (24), ਸੰਦੀਪ (40), ਸੁਮਨ (22) ਅਤੇ ਹਿਮਾਨੀ (22) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਈ ਔਰਤ ਦੀ ਪਛਾਣ ਸ਼ਿਵਾਨੀ (22) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਵਿਆਹ ਤੋਂ ਇਕ ਦਿਨ ਘਰ 'ਚ ਪਸਰਿਆ ਮਾਤਮ, ਗੁਆਂਢੀ ਨੇ ਲਾੜੀ ਦੇ ਪਿਤਾ ਦਾ ਕੀਤਾ ਕਤਲ


author

DIsha

Content Editor

Related News