ਇਲਾਹਾਬਾਦ ਹਾਈਕੋਰਟ ''ਚ ਬੁੱਧਵਾਰ ਨੂੰ ਨਵੇਂ ਨਿਯੁਕਤ ਚਾਰ ਨਵੇਂ ਵਧੀਕ ਜੱਜ ਚੁੱਕਣਗੇ ਸਹੁੰ

Tuesday, Sep 15, 2020 - 10:23 PM (IST)

ਇਲਾਹਾਬਾਦ ਹਾਈਕੋਰਟ ''ਚ ਬੁੱਧਵਾਰ ਨੂੰ ਨਵੇਂ ਨਿਯੁਕਤ ਚਾਰ ਨਵੇਂ ਵਧੀਕ ਜੱਜ ਚੁੱਕਣਗੇ ਸਹੁੰ

ਪ੍ਰਯਾਗਰਾਜ - ਇਲਾਹਾਬਾਦ ਹਾਈਕੋਰਟ 'ਚ ਨਵੇਂ ਨਿਯੁਕਤ ਚਾਰ ਵਧੀਕ ਜਸਟਿਸ ਬੁੱਧਵਾਰ ਨੂੰ ਸਹੁੰ ਚੁੱਕਣਗੇ। ਚੀਫ ਜਸਟਿਸ ਗੋਵਿੰਦ ਮਾਥੁਰ ਦੇ ਜਸਟਿਸ ਰੂਮ 'ਚ ਸਵੇਰੇ 10 ਵਜੇ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਜਾਵੇਗਾ। ਕੋਵਿਡ-19 ਦੇ ਕਹਿਰ ਨੂੰ ਦੇਖਦੇ ਹੋਏ ਚੀਫ ਜਸਟਿਸ ਸੋਸ਼ਲ ਡਿਸਟੈਂਸਿੰਗ ਨਿਯਮਾਂ ਦਾ ਪਾਲਣ ਕਰਵਾਉਂਦੇ ਹੋਏ ਨਵੇਂ ਵਧੀਕ ਜੱਜਾਂ ਨੂੰ ਸਹੁੰ ਦਿਵਾਉਣਗੇ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਲਾਹਾਬਾਦ ਹਾਈਕੋਰਟ 'ਚ ਚਾਰ ਨਵੇਂ ਜੱਜਾਂ ਦੀ ਨਿਯੁਕਤੀ ਦੀ ਮਨਜ਼ੂਰੀ ਦਿੱਤੀ ਸੀ। ਜਿਸ ਤੋਂ ਬਾਅਦ ਇਲਾਹਾਬਾਦ ਹਾਈਕੋਰਟ 'ਚ ਚਾਰ ਨਵੇਂ ਵਧੀਕ ਜੱਜਾਂ ਦੀ ਨਿਯੁਕਤੀ ਲਈ 11 ਸਤੰਬਰ ਨੂੰ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਾਈਕੋਰਟ 'ਚ ਨਵੇਂ ਨਿਯੁਕਤ ਹੋਣ ਵਾਲੇ ਸਾਰੇ ਜੱਜ ਕਾਨੂੰਨੀ ਸੇਵਾ ਕੈਡਰ ਦੇ ਜ਼ਿਲ੍ਹਾ ਜੱਜ ਰੈਂਕ ਦੇ ਹਨ। ਨਵੇਂ ਵਧੀਕ ਜੱਜਾਂ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਤਾਰੀਖ਼ ਤੋਂ ਦੋ ਸਾਲ ਲਈ ਕੀਤੀ ਗਈ ਹੈ। ਵਧੀਕ ਜੱਜ ਦੇ ਤੌਰ 'ਤੇ ਸੰਜੇ ਕੁਮਾਰ ਪਚੌਰੀ, ਸੁਭਾਸ਼ ਚੰਦਰ ਸ਼ਰਮਾ, ਸੁਭਾਸ਼ ਚੰਦ ਅਤੇ ਸਰੋਜ ਯਾਦਵ ਸਹੁੰ ਚੁੱਕਣਗੇ।
 


author

Inder Prajapati

Content Editor

Related News