ਮੱਧ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, ਨਵ ਵਿਆਹੇ ਜੋੜੇ ਸਮੇਤ ਪਰਿਵਾਰ ਦੇ 4 ਲੋਕਾਂ ਦੀ ਮੌਤ

Monday, Feb 14, 2022 - 04:39 PM (IST)

ਮੱਧ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, ਨਵ ਵਿਆਹੇ ਜੋੜੇ ਸਮੇਤ ਪਰਿਵਾਰ ਦੇ 4 ਲੋਕਾਂ ਦੀ ਮੌਤ

ਰਤਲਾਮ (ਵਾਰਤਾ)- ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਦੇ ਮਹੂ-ਨੀਮਚ ਫੋਰਲੇਨ 'ਤੇ ਜੁਲਵਾਨੀਆ ਫੰਟੇ ਨੇੜੇ ਅੱਜ ਯਾਨੀ ਸੋਮਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਨਵੇਂ ਵਿਆਹੇ ਜੋੜੇ ਸਮੇਤ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੈ। ਹਾਦਸੇ ਦਾ ਸ਼ਿਕਾਰ ਪਰਿਵਾਰ ਧਾਰ ਤੋਂ ਜੈਪੁਰ ਜਾ ਰਿਹਾ ਸੀ। ਪੁਲਸ ਸੂਤਰਾਂ ਅਨੁਸਾਰ ਧਾਰ ਵਾਸੀ ਰਵੀਰਾਜ ਸਿੰਘ ਰਾਠੌੜ (30) ਲਗਜਰੀ ਵਾਹਨ ਤੋਂ ਆਪਣੀ ਪਤਨੀ ਅਤੇ ਹੋਰ ਪਰਿਵਾਰ ਵਾਲਿਆਂ ਨਾਲ ਜੈਪੁਰ ਜਾਣ ਲਈ ਸਵੇਰੇ ਧਾਰ ਤੋਂ ਨਿਕਲਿਆ ਸੀ। 

ਇਸ ਵਿਚ ਮਹੂ ਨੀਮਚ ਰੋਡ 'ਤੇ ਜੁਲਵਾਨੀਆ ਫੰਟੇ ਨੇੜੇ ਪ੍ਰਕਾਸ਼ ਨਗਰ ਦੀ ਪੁਲ 'ਤੇ ਅਚਾਨਕ ਸੰਤੁਲਨ ਵਿਗੜਨ ਨਾਲ ਉਸ ਦੀ ਗੱਡੀ ਡਿਵਾਈਡਰ 'ਤੇ ਚੜ੍ਹ ਗਈ। ਇਸ ਹਾਦਸੇ 'ਚ ਰਵੀਰਾਜ ਸਿੰਘ ਅਤੇ ਉਸ ਦੀ ਪਤਨੀ ਰੇਨੂੰਕੁੰਵਰ (22), ਰਵੀਰਾਜ ਦੀ ਭੂਆ ਭੰਵਰ ਕੁੰਵਰ (45) ਅਤੇ ਇਕ ਹੋਰ ਦੀ ਮੌਤ ਹੋ ਗਈ। ਜਦੋਂ ਕਿ ਰਵੀਰਾਜ ਦੀ ਮਾਂ ਵਿਨੋਦ ਕੁੰਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਰਵੀਰਾਜ ਅਤੇ ਰੇਨੂੰ ਦਾ ਵਿਆਹ ਇਸੇ ਮਹੀਨੇ 5 ਤਾਰੀਖ਼ ਨੂੰ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਫ਼ੋਰਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ 'ਚ ਜ਼ਖਮੀ ਵਿਨੋਦ ਕੁੰਵਰ ਨੂੰ ਜ਼ਿਲ੍ਹਾ ਹੈੱਡ ਕੁਆਰਟਰ 'ਚ ਦਾਖ਼ਲ ਕਰਵਾਇਆ ਹੈ।


author

DIsha

Content Editor

Related News