ਉੱਤਰ ਕਸ਼ਮੀਰ ’ਚ ਗ੍ਰਨੇਡ ਹਮਲੇ ’ਚ 2 CRPF ਜਵਾਨਾਂ ਸਮੇਤ 4 ਜ਼ਖਮੀ
Wednesday, Nov 17, 2021 - 03:07 PM (IST)
ਸ਼੍ਰੀਨਗਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਬਾਰਾਮੂਲਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਇਕ ਗ੍ਰਨੇਡ ਹਮਲੇ ’ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ 2 ਜਵਾਨਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਸੁਰੱਖਿਆ ਗਸ਼ਤੀ ਦਲ ਵਲੋਂ ਗ੍ਰਨੇਡ ਸੁੱਟਿਆ ਗਿਆ। ਗ੍ਰਨੇਡ ਦੇ ਫਟਣ ਨਾਲ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ’ਚ ਸੀ.ਆਰ.ਪੀ.ਐੱਫ. ਦੇ 2 ਜਵਾਨ ਅਤੇ ਹੋਰ 2 ਨਾਗਰਿਕ ਹਨ। ਸਾਰੇ ਜ਼ਖਮੀਆਂ ਦਾ ਪਟੱਨ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਅਦ ’ਚ ਸੁਰੱਖਿਆ ਫ਼ੋਰਸਾਂ ਨੇ ਤਲਾਸ਼ੀ ਮੁਹਿੰਮ ਲਈ ਇਲਾਕੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ।