ਯਵਤਮਾਲ ''ਚ ਬਿਜਲੀ ਡਿੱਗਣ ਕਰਕੇ ਚਾਰ ਲੋਕਾਂ ਦੀ ਮੌਤ

04/17/2018 1:33:28 AM

ਨਾਗਪੁਰ— ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ 'ਚ ਬਿਜਲੀ ਡਿੱਗਣ ਕਾਰਨ ਬੀਤੇ ਦਿਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਲਗਭਗ ਪੂਰੇ ਇਲਾਕੇ 'ਚ ਹਨੇਰੀ, ਤੂਫਾਨ ਤੇ ਕੜਕਦੀ ਬਿਜਲੀ ਦੇ ਨਾਲ ਮੀਂਹ ਵੀ ਪਿਆ। ਯਵਤਮਾਲ ਜ਼ਿਲੇ ਦੇ ਮਹਾਗਾਂਵ ਤਹਿਸੀਲ 'ਚ ਅਚਾਨਕ ਮੀਂਹ ਤੇ ਕੜਕਦੀ ਬਿਜਲੀ 'ਚ 8 ਲੋਕ ਫਸ ਗਏ। ਮ੍ਰਿਤਕਾਂ ਦੀ ਪਛਾਣ ਅਨਿਲ ਸੁਰਗੁਲੇ, ਪ੍ਰਭਾਕਰ ਜਾਧਵ, ਪੰਡਤ ਹਾਰਨੇ ਤੇ ਕ੍ਰਮਾ ਚੋਪੜੇ ਦੇ ਰੂਪ 'ਚ ਕੀਤੀ ਗਈ ਹੈ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


Related News