ਦਰਦਨਾਕ ਹਾਦਸਾ : ਜ਼ਹਿਰੀਲੀ ਟੌਫੀ ਖਾਣ ਨਾਲ ਇਕ ਹੀ ਪਰਿਵਾਰ ਦੇ 3 ਮਾਸੂਮਾਂ ਸਮੇਤ 4 ਬੱਚਿਆਂ ਦੀ ਮੌਤ

03/23/2022 11:37:10 AM

ਲਖਨਊ (ਭਾਸ਼ਾ)- ਕੁਸ਼ੀਨਗਰ ਦੇ ਕਸਯਾ ਖੇਤਰ 'ਚ ਬੁੱਧਵਾਰ ਸਵੇਰੇ ਜ਼ਹਿਰੀਲੀ ਟੌਫੀ ਖਾਣ ਨਾਲ ਇਕ ਹੀ ਪਰਿਵਾਰ ਦੇ 3 ਮਾਸੂਮਾਂ ਸਮੇਤ 4 ਬੱਚਿਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਕਾਰਜਵਾਹਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ 'ਤੇ ਦੁੱਖ ਜ਼ਾਹਰ ਕਰਦੇ ਹੋਏ ਪੀੜਤ ਪਰਿਵਾਰ ਨੂੰ ਤੁਰੰਤ ਮਦਦ ਅਤੇ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਉੱਪ ਜ਼ਿਲ੍ਹਾ ਅਧਿਕਾਰੀ ਵਰੁਣ ਕੁਮਾਰ ਪਾਂਡੇਯ ਨੇ ਪਿੰਡ ਵਾਸੀਆਂ ਦੇ ਹਵਾਲੇ ਤੋਂ ਦੱਸਿਆ ਕਿ ਕਯਾ ਥਾਣਾ ਖੇਤਰ ਦੇ ਕੁੜਵਾ ਉਰਫ ਦਿਲੀਪਨਗਰ ਦੇ ਲਠਉਰ ਟੋਲਾ ਦੇ ਮੁਖੀਆ ਦੇਵੀ ਸਵੇਰੇ ਘਰ ਦੇ ਦਰਵਾਜ਼ੇ 'ਤੇ ਝਾੜੂ ਲਗਾ ਰਹੀ ਸੀ। ਇਸ ਦੌਰਾਨ ਉਸ ਨੂੰ ਇਕ ਲਿਫ਼ਾਫ਼ੇ 'ਚ 5 ਟੌਫੀਆਂ ਅਤੇ 9 ਰੁਪਏ ਮਿਲੇ। ਉਨ੍ਹਾਂ ਨੇ ਉਸ 'ਚੋਂ ਤਿੰਨ ਟੌਫੀਆਂ ਆਪਣੇ ਘਰ ਦੇ ਬੱਚਿਆਂ ਨੂੰ ਅਤੇ ਇਕ ਟੌਫੀ ਗੁਆਂਢੀ ਦੇ ਬੱਚੇ ਨੂੰ ਦੇ ਦਿੱਤੀ। ਚਾਰੇ ਬੱਚੇ ਟੌਫੀ ਖਾਣ ਤੋਂ ਬਾਅਦ ਖੇਡਣ ਲਈ ਕੁਝ ਦੂਰ ਹੀ ਅੱਗੇ ਵਧੇ ਕਿ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਏ। 

ਇਹ ਵੀ ਪੜ੍ਹੋ : ਹੈਦਰਾਬਾਦ ਦੇ ਕਬਾੜ ਗੋਦਾਮ 'ਚ ਲੱਗੀ ਅੱਗ, 11 ਪ੍ਰਵਾਸੀ ਮਜ਼ਦੂਰ ਜਿਊਂਦੇ ਸੜੇ

ਉਨ੍ਹਾਂ ਦੱਸਿਆ,''ਬੱਚਿਆਂ ਨੂੰ ਪਿੰਡ ਵਾਸੀਆਂ ਨੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਚਾਰੇ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਬੱਚਿਆਂ 'ਚ ਤਿੰਨ ਸਕੇ ਭਰਾ-ਭੈਣਾਂ ਮੰਜਨਾ (5), ਸਵੀਟੀ (3) ਅਤੇ 2 ਸਾਲਾ ਸਮਰ ਸ਼ਾਮਲ ਹਨ। ਗੁਆਂਢ 'ਚ ਰਹਿਣ ਵਾਲੇ ਬਲੇਸਰ ਦੇ 5 ਸਾਲਾ ਇਕਲੌਤੇ ਬੱਚੇ ਅਰੁਣ ਦੀ ਵੀ ਟੌਫੀ ਖਾਣ ਨਾਲ ਮੌਤ ਹੋ ਗਈ।'' ਪਿੰਡ ਵਾਸੀਆਂ ਨਾਲ ਟੌਫੀ ਦੇ ਰੈਪਰ 'ਤੇ ਬੈਠਣ ਵਾਲੀਆਂ ਮੱਖੀਆਂ ਦੀ ਵੀ ਮੌਤ ਹੋ ਗਈ। ਇਕ ਟੌਫੀ ਸੁਰੱਖਿਅਤ ਰੱਖੀ ਗਈ ਹੈ। ਪਾਂਡੇਯ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਯੋਗੀ ਨੇ ਘਟਨਾ 'ਤੇ ਦੁਖ ਜ਼ਾਹਰ ਕਰਦੇ ਹੋਏ ਪੀੜਤ ਪਰਿਵਾਰ ਨੂੰ ਤੁਰੰਤ ਮਦਦ ਅਤੇ ਜਾਂਚ ਦੇ ਨਿਰਦੇਸ਼ ਦਿੱਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News