ਹਿਮਾਚਲ ਪ੍ਰਦੇਸ਼ ਤੋਂ ਦੁਖ਼ਦ ਖ਼ਬਰ; ਝੁੱਗੀਆਂ 'ਚ ਲੱਗੀ ਭਿਆਨਕ ਅੱਗ, 4 ਬੱਚੇ ਜ਼ਿੰਦਾ ਸੜੇ

Thursday, Feb 09, 2023 - 10:28 AM (IST)

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਬ ਸਬ ਡਿਵੀਜ਼ਨ 'ਚ ਬੁੱਧਵਾਰ ਦੇਰ ਰਾਤ ਅੱਗ ਲੱਗਣ ਦੀ ਘਟਨਾ 'ਚ ਇਕ ਬੱਚੀ ਸਮੇਤ ਚਾਰ ਬੱਚੇ ਜ਼ਿੰਦਾ ਸੜ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਲੋਕ ਸਭਾ 'ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ 'ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ

ਓਧਰ ਥਾਣਾ ਮੁਖੀ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਅੰਬ 'ਚ ਬੁੱਧਵਾਰ ਦੇਰ ਰਾਤ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਨਿਵਾਸੀ ਭਦੇਸ਼ਵਰ ਦਾਸ ਅਤੇ ਰਮੇਸ਼ ਦਾਸ ਦੀਆਂ ਝੁੱਗੀਆਂ 'ਚ ਅਚਾਨਕ ਅੱਗ ਲੱਗ ਗਈ, ਜਿਸ 'ਚ 4 ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਰਮੇਸ਼ ਦਾਸ ਦੇ ਤਿੰਨ ਬੱਚੇ ਨੀਤੂ (14), ਗੋਲੂ ਕੁਮਾਰ (7), ਸ਼ਿਵਮ ਕੁਮਾਰ (6) ਅਤੇ ਉਸਦੇ ਰਿਸ਼ਤੇਦਾਰ ਕਾਲੀਦਾਸ ਦਾ ਪੁੱਤਰ ਸੋਨੂੰ ਕੁਮਾਰ (17) ਸ਼ਾਮਲ ਹਨ। ਜੋ ਹਾਦਸੇ ਸਮੇਂ ਰਮੇਸ਼ ਦਾਸ ਦੀ ਝੌਂਪੜੀ 'ਚ ਸੌਂ ਰਹੇ ਸਨ।

ਇਹ ਵੀ ਪੜ੍ਹੋ- ਲਾੜੀ ਬਣਨ ਜਾ ਰਹੀ ਹੈ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ, 500 ਸਾਲ ਪੁਰਾਣੇ ਸ਼ਾਹੀ ਕਿਲ੍ਹੇ 'ਚ ਲਵੇਗੀ ਸੱਤ ਫੇਰੇ

ਇਸ ਅੱਗ 'ਚ ਕਰੀਬ 30 ਹਜ਼ਾਰ ਰੁਪਏ ਦਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਅੰਬ ਤੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਇਸ ਦੁਖਦਾਈ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ- ਵਿਆਹ ਮਗਰੋਂ ਵਿਦਾ ਹੋ ਕੇ ਰੇਲ 'ਚ ਜਾ ਰਹੀ ਲਾੜੀ ਦਾ ਕਾਰਾ, ਸਹੁਰਿਆਂ ਨੂੰ ਬੇਹੋਸ਼ ਕਰ ਪ੍ਰੇਮੀ ਨਾਲ ਹੋਈ ਫ਼ਰਾਰ


 


Tanu

Content Editor

Related News