ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ 2 ਹਥਿਆਰ ਤਸਕਰਾਂ ਸਮੇਤ 4 ਲੋਕ ਕੀਤੇ ਗ੍ਰਿਫ਼ਤਾਰ

Saturday, Jul 10, 2021 - 09:50 AM (IST)

ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ 2 ਹਥਿਆਰ ਤਸਕਰਾਂ ਸਮੇਤ 4 ਲੋਕ ਕੀਤੇ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ 2 ਵੱਖ-ਵੱਖ ਮੁਕਾਬਲਿਆਂ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚੋਂ 2 ਹਥਿਆਰ ਤਸਕਰ ਅਤੇ ਲੁਟੇਰਾ ਝਪਟਮਾਰ ਸ਼ਾਮਲ ਹਨ। ਸਪੈਸ਼ਲ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਕਰੀਬ 9 ਵਜੇ ਰੋਹਿਣੀ ਇਲਾਕੇ 'ਚ ਉੱਤਰੀ ਰੇਂਜ ਦੀ ਟੀਮ ਨਾਲ ਮੁਕਾਬਲੇ ਤੋਂ ਬਾਅਦ ਯਸ਼ਪਾਲ ਉਰਫ਼ ਭੋਲਾ ਅਤੇ ਵਿਕੀ ਉਰਫ਼ ਵਿਕਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਦੋਵੇਂ ਲੁੱਟਖੋਹ ਅਤੇ ਝਪਟਮਾਰੀ ਕਰਦੇ ਸਨ। ਯਸ਼ਪਾਲ 'ਤੇ ਲੁੱਟ ਅਤੇ ਝਪਟਮਾਰੀ ਦੇ 15 ਮਾਮਲੇ ਦਰਜ ਹਨ। ਉਸ ਨੂੰ ਮੰਗੋਲਪੁਰੀ ਥਾਣੇ ਵੱਲੋਂ ਭਗੌੜਾ ਐਲਾਨ ਕੀਤਾ ਗਿਆ ਸੀ। 

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਕਰੀਬ 12.30 ਵਜੇ ਦਵਾਰਕਾ ਇਲਾਕੇ 'ਚ ਸਪੈਸ਼ਲ ਸੈੱਲ ਦੀ ਦੱਖਣੀ ਰੇਂਜ ਦੀ ਟੀਮ ਨਾਲ ਤਸਕਰਾਂ ਦਾ ਮੁਕਾਬਲਾ ਹੋਇਆ, ਜਿਸ ਤੋਂ ਬਾਅਦ ਅਬਦੁੱਲ ਵਹਾਬ ਅਤੇ ਫਰਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵੇਂ ਮੇਰਠ ਦੇ ਰਹਿਣ ਵਾਲੇ ਹਨ। ਇਹ ਦੋਵੇਂ ਸਥਾਨਕ ਲੋਕਾਂ ਨੂੰ ਹਥਿਆਰ ਅਤੇ ਕਾਰਤੂਸ ਸਪਲਾਈ ਕਰਨ ਆਏ ਸਨ। ਇਨ੍ਹਾਂ ਕੋਲੋਂ 5 ਪਿਸਤੌਲਾਂ ਅਤੇ 60 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਕਾਬਲੇ ਦੌਰਾਨ ਦੋਵੇਂ ਜ਼ਖਮੀ ਹੋ ਗਏ ਸਨ, ਇਸ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News