ਸ਼ਿਵਾਜੀ ਸਟੇਡੀਅਮ ਬੱਸ ਟਰਮਿਨਲ ਗੋਲੀਬਾਰੀ ਮਾਮਲੇ ''ਚ 4 ਗ੍ਰਿਫਤਾਰ
Thursday, Aug 03, 2017 - 04:08 PM (IST)
ਨਵੀਂ ਦਿੱਲੀ— ਦਿੱਲੀ ਪੁਲਸ ਨੇ ਇੱਥੇ ਕਨਾਟ ਪਲੇਸ 'ਚ ਸ਼ਿਵਾਜੀ ਸਟੇਡੀਅਮ ਬੱਸ ਟਰਮਿਨਲ ਨੇੜੇ ਬੁੱਧਵਾਰ ਦੀ ਰਾਤ ਗੋਲੀਬਾਰੀ ਕਰਨ ਵਾਲੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਤ 11.30 ਵਜੇ ਸ਼ਿਵਾਜੀ ਬੱਸ ਟਰਮਿਨਲ ਨੇੜੇ ਪੁਲਸ ਦੇ ਗਸ਼ਤੀ ਦਲ ਨੂੰ ਇਕ ਰਾਹਗੀਰ ਨੇ ਕੁਝ ਨੌਜਵਾਨਾਂ ਦੇ ਸਮੂਹ ਦਾ ਇਕ ਪਾਨ ਵਾਲੇ ਨਾਲ ਵਿਵਾਦ ਹੋਣ ਅਤੇ ਗੋਲੀਆਂ ਚਲਾਏ ਜਾਣ ਦੀ ਸੂਚਨਾ ਦਿੱਤੀ।
ਪੁਲਸ ਕਰਮਚਾਰੀ ਜਦੋਂ ਮੌਕੇ 'ਤੇ ਪੁੱਜੇ ਤਾਂ ਇਕ ਨੌਜਵਾਨ ਨੇ ਉਨ੍ਹਾਂ 'ਤੇ ਬੰਦੂਕ ਨਾਲ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਹੋਰ ਦੌੜ ਗਏ। ਗੋਲੀਬਾਰੀ 'ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਪੁਲਸ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਬਦਮਾਸ਼ਾਂ ਦੀ ਖੋਜ ਕੀਤੀ ਜਾ ਰਹੀ ਹੈ।
