ਡੂੰਘੀ ਖੱਡ ''ਚ ਡਿੱਗਿਆ ਫ਼ੌਜ ਦਾ ਵਾਹਨ, ਚਾਰ ਜਵਾਨ ਸ਼ਹੀਦ

Thursday, Sep 05, 2024 - 04:51 PM (IST)

ਡੂੰਘੀ ਖੱਡ ''ਚ ਡਿੱਗਿਆ ਫ਼ੌਜ ਦਾ ਵਾਹਨ, ਚਾਰ ਜਵਾਨ ਸ਼ਹੀਦ

ਗੰਗਟੋਕ (ਭਾਸ਼ਾ)- ਸਿੱਕਮ ਦੇ ਪਾਕਿਯੋਂਗ ਜ਼ਿਲ੍ਹੇ 'ਚ ਵੀਰਵਾਰ ਨੂੰ ਵੱਡਾ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਫ਼ੌਜ ਦੇ 4 ਜਵਾਨ ਸ਼ਹੀਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਦਾ ਵਾਹਨ ਡੂੰਘੀ ਖੱਡ 'ਚ ਡਿੱਗ ਗਿਆ ਸੀ। ਜਾਣਕਾਰੀ ਅਨੁਸਾਰ ਫ਼ੌਜ ਦਾ ਵਾਹਨ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿਲਕ ਰੂਟ 'ਤੇ ਸਿੱਕਮ ਦੇ ਜੁਲੁਕ ਜਾ ਰਿਹਾ ਸੀ। ਇਸੇ ਦੌਰਾਨ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਿਆ।

ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਚਾਰ ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਸਾਰੇ ਮ੍ਰਿਤਕ ਪੱਛਮੀ ਬੰਗਾਲ ਦੇ ਬਿਨਾਗੁਰੀ ਦੀ ਇਕ ਯੂਨਿਟ ਦੇ ਸਨ। ਮ੍ਰਿਤਕਾਂ 'ਚ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਵਾਹਨ ਚਾਲਕ ਪ੍ਰਦੀਪ ਪਟੇਲ, ਮਣੀਪੁਰ ਦੇ ਪੀਟਰ, ਹਰਿਆਣਾ ਦੇ ਨਾਇਕ ਗੁਰਸੇਵ ਸਿੰਘ ਅਤੇ ਤਾਮਿਲਨਾਡੂ ਦੇ ਸੂਬੇਵਾਦ ਕੇ. ਥੰਗਾਪੰਡੀ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News