ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਕਥੂਰੀਆ 3 ਮੰਜ਼ਿਲਾ ਇਮਾਰਤ ਤੋਂ ਹੇਠਾ ਡਿੱਗੇ
Saturday, May 23, 2020 - 12:40 PM (IST)
ਕਰਨਾਲ-ਹਰਿਆਣਾ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਨੇਤਾ ਚੰਦਰਪ੍ਰਕਾਸ਼ ਕਥੂਰੀਆ ਸੈਕਟਰ-63 ਚੰਡੀਗੜ੍ਹ ਸਥਿਤ ਇਕ ਸੁਸਾਇਟੀ ਦੀ ਤੀਜੀ ਮੰਜ਼ਿਲ ਤੋਂ ਸ਼ੱਕੀ ਹਾਲਾਤਾਂ 'ਚ ਹੇਠਾ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਲੱਤ ਟੁੱਟ ਗਈ। ਉਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ. 'ਚ ਭਰਤੀ ਕਰਵਾਇਆ ਗਿਆ। ਭਾਜਪਾ ਨੇਤਾ ਨੂੰ ਕਿਸੇ ਨੇ ਸੁੱਟਿਆ ਜਾਂ ਫਿਰ ਉਨ੍ਹਾਂ ਨੇ ਇਮਾਰਤ ਤੋਂ ਖੁਦ ਛਾਲ ਮਾਰੀ। ਇਹ ਹੁਣ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਸੈਕਟਰ 63 ਚੰਡੀਗੜ੍ਹ ਦੀ ਇਕ ਸੁਸਾਇਟੀ 'ਚ ਚੰਦਰਪ੍ਰਕਾਸ਼ ਕਿਸੇ ਨੂੰ ਮਿਲਣ ਆਏ ਹੋਏ ਸੀ। ਇਸ ਦੌਰਾਨ ਇਹ ਘਟਨਾ ਵਾਪਰੀ। ਮੌਕੇ 'ਤੇ ਪੁਲਸ ਪਹੁੰਚੀ ਅਤੇ ਉਨ੍ਹਾਂ ਨੂੰ ਇਲਾਜ ਲਈ ਪੀ.ਜੀ.ਆਈ ਪਹੁੰਚਾਇਆ। ਕਥੂਰੀਆ ਨੂੰ ਹੋਰ ਵੀ ਕਾਫੀ ਸੱਟਾਂ ਲੱਗੀਆਂ ਹਨ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ 'ਚ ਜੁੱਟ ਗਈ ਹੈ। ਭਾਜਪਾ ਨੇਤਾ ਨੂੰ ਸੁੱਟਿਆ ਗਿਆ ਜਾਂ ਉਨ੍ਹਾਂ ਨੇ ਛਾਲ ਮਾਰੀ ਇਸ ਸਬੰਧੀ ਜਾਂਚ ਜਾਰੀ ਹੈ। ਹਾਲਾਂਕਿ ਮਾਹਰਾਂ ਮੁਤਾਬਕ ਇਸ ਪੂਰੇ ਮਾਮਲੇ ਦੇ ਪਿੱਛੇ ਪ੍ਰੇਮ ਪ੍ਰਸੰਗ ਕਾਰਨ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਹੁਣ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਜਾਣਕਾਰੀ ਮੁਤਾਬਕ ਭਾਜਪਾ ਨੇਤਾ ਚੰਦਰਪ੍ਰਕਾਸ਼ ਕਥੂਰੀਆ ਪਿਛਲੇ ਕਈ ਮਹੀਨਿਆਂ ਤੋਂ ਸਰਗਰਮ ਰਾਜਨੀਤੀ ਤੋਂ ਦੂਰ ਰਹਿ ਰਹੇ ਸੀ। ਉਹ ਆਪਣੇ ਕਾਰੋਬਾਰ ਨੂੰ ਵਧੇਰੇ ਸਮਾਂ ਦੇ ਰਹੇ ਸੀ। ਉਹ ਆਪਣੇ ਕਾਰੋਬਾਰ ਨੂੰ ਜ਼ਿਆਦਾ ਸਮਾਂ ਦੇ ਰਹੇ ਸੀ।