ਗੈਂਗਸਟਰ ਮਾਮਲੇ ’ਚ ਸਾਬਕਾ ਸਪਾ ਵਿਧਾਇਕ ਇਰਫਾਨ ਸੋਲੰਕੀ ਨੂੰ ਮਿਲੀ ਜ਼ਮਾਨਤ
Thursday, Sep 25, 2025 - 08:06 PM (IST)

ਪ੍ਰਯਾਗਰਾਜ (ਭਾਸ਼ਾ)–ਇਲਾਹਾਬਾਦ ਹਾਈ ਕੋਰਟ ਨੇ ਯੂ. ਪੀ. ਗੈਂਗਸਟਰ ਤੇ ਸਮਾਜ-ਵਿਰੋਧੀ ਸਰਗਰਮੀਆਂ (ਰੋਕਥਾਮ) ਐਕਟ ਤਹਿਤ ਮੁਲਜ਼ਮ ਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਇਰਫਾਨ ਸੋਲੰਕੀ ਨੂੰ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ। ਜ਼ਮਾਨਤ ਦਾ ਇਹ ਹੁਕਮ ਜਸਟਿਸ ਸਮੀਰ ਜੈਨ ਵੱਲੋਂ ਪਾਸ ਕੀਤਾ ਗਿਆ ਜਿਨ੍ਹਾਂ ਨੇ ਸਬੰਧਤ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 2 ਸਤੰਬਰ, 2025 ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਇਰਫਾਨ ਸੋਲੰਕੀ ਨੇ ਕਾਨਪੁਰ ਦੇ ਜਾਜਮਊ ਪੁਲਸ ਥਾਣੇ ’ਚ ਆਪਣੇ ਖਿਲਾਫ ਗੈਂਗਸਟਰ ਐਕਟ ਤਹਿਤ ਦਰਜ ਇਸ ਮਾਮਲੇ ’ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।