ਸਾਬਕਾ ਰਾਸ਼ਟਰਪਤੀ ਅਲੀ ਦਾ ਇਮਰਾਨ ਸਰਕਾਰ ’ਤੇ ਵੱਡਾ ਹਮਲਾ, ਕਹੀ ਇਹ ਗੱਲ
Tuesday, Jan 26, 2021 - 10:33 PM (IST)
ਨੈਸ਼ਨਲ ਡੈਸਕ- ਇਮਰਾਨ ਸਰਕਾਰ ’ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਦੇਸ਼ ਇਕ ਗੰਭੀਰ ਖਤਰੇ ਨਾਲ ਜੂਝ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਸਰਕਾਰ ਵਲੋਂ ਵੱਡੀ ਗਲਤੀ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਨਾਕਾਮ ਸਰਕਾਰ ਦੇ ਫੈਸਲਿਆਂ ਨਾਲ ਦੇਸ਼ ਗੰਭੀਰ ਖਤਰਿਆਂ ’ਚ ਫਸ ਸਕਦਾ ਹੈ ਅਤੇ ਇਹੀ ਕਾਰਨ ਹੈ ਕਿ ਅਗਲੇ ਕੁਝ ਮਹੀਨੇ ਰਾਸ਼ਟਰੀ ਰਾਜਨੀਤੀ ਦੇ ਭਵਿੱਖ ਦੇ ਲਈ ਅਹਿਮ ਹੋ ਸਕਦੇ ਹਨ।
ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਪੰਜਾਬ ਚੈਪਟਰ ਦੇ ਜਨਰਲ ਸਕੱਤਰ ਚੌਧਰੀ ਮਨਜ਼ੂਰ ਨਾਲ ਫੋਨ ’ਤੇ ਗੱਲਬਾਤ ਦੌਰਾਨ ਜ਼ਰਦਾਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਇਹ ਗੱਲ ਦੁਹਰਾ ਚੁੱਕੇ ਹਨ ਕਿ ਇਹ ਸਰਕਾਰ ਆਪਣੇ ਬੋਝ ਨਾਲ ਹੀ ਡਿੱਗ ਜਾਵੇਗੀ। ਸਿਰਫ ਆਖਰੀ ਧੱਕੇ ਦੀ ਜ਼ਰੂਰਤ ਹੈ। ਪੀ. ਡੀ. ਐੱਮ. ਦੇ ਨਾਲ ਮਿਲ ਕੇ ਪੀ. ਪੀ. ਪੀ. ਇਸ ਨਾਕਾਮ ਸਰਕਾਰ ਨੂੰ ਬਹੁਤ ਜਲਦ ਖਤਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਰਾਸ਼ਟਰੀ ਰਾਜਨੀਤੀ ਦੇ ਭਵਿੱਖ ਦੇ ਲਈ ਅਹਿਮ ਹੋ ਸਕਦੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।