ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ 3 ਸਾਲਾਂ ਬਾਅਦ ਮਿਲਿਆ ਪਾਸਪੋਰਟ

06/04/2023 4:31:11 PM

ਸ਼੍ਰੀਨਗਰ- ਪੀਪੁਲਸ ਡੈਮੋਕ੍ਰੇਕਿਟ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ 3 ਸਾਲਾਂ ਬਾਅਦ 10 ਸਾਲਾਂ ਦੀ ਮਿਆਦ ਵਾਲਾ ਪਾਸਪੋਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਹਾਈ ਕੋਰਟ 'ਚ ਲੰਬੂ ਕਾਨੂੰਨੀ ਲੜਾਈ ਤੋਂ ਬਾਅਦ ਮਹਿਬੂਬਾ ਨੂੰ ਪਾਸਪੋਰਟ ਮਿਲ ਗਿਆ ਹੈ। ਉਨ੍ਹਾਂ ਦੇ ਪਾਸਪੋਰਟ ਦੀ ਮਿਆਦ 2019 'ਚ ਖਤਮ ਹੋ ਗਈ ਸੀ ਅਤੇ ਉਹ ਉਦੋਂ ਤੋਂ ਇਸਦੇ ਰੀਨਿਊ ਦੀ ਮੰਗ ਕਰ ਰਹੀ ਸੀ।

ਮਹਿਬੂਬਾ ਦਾ ਪਾਸਪੋਰਟ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ, ਜਦੋਂ ਜੰਮੂ-ਕਸ਼ਮੀਰ ਹਾਈ ਕੋਰਟ ਉਸ ਦੀ ਧੀ ਇਲਤਿਜਾ ਦੀ ਪਟੀਸ਼ਨ 'ਤੇ ਦੋ ਦਿਨ ਬਾਅਦ ਸੁਣਵਾਈ ਕਰਨ ਵਾਲਾ ਹੈ, ਜਿਸ ਵਿਚ ਉਸ ਨੂੰ ਦੇਸ਼-ਵਿਸ਼ੇਸ਼ ਪਾਸਪੋਰਟ ਦੇਣ ਦੇ ਪਾਸਪੋਰਟ ਦਫਤਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਮਹਿਬੂਬਾ ਨੂੰ ਦਿੱਤੇ ਗਏ ਪਾਸਪੋਰਟ ਦੀ ਮਿਆਦ 1 ਜੂਨ, 2023 ਤੋਂ 31 ਮਈ, 2033 ਤੱਕ ਹੈ।

ਦਿੱਲੀ ਹਾਈ ਕੋਰਟ ਨੇ ਇਸ ਸਾਲ ਮਾਰਚ 'ਚ ਪਾਸਪੋਰਟ ਅਥਾਰਟੀ ਨੂੰ ਪੀ.ਡੀ.ਪੀ. ਮੁਖੀ ਨੂੰ ਨਵਾਂ ਯਾਤਰਾ ਦਸਤਾਵੇਜ਼ ਜਾਰੀ ਕਰਨ ਲਈ ਤਿੰਨ ਮਹੀਨਿਆਂ ਵਿਚ ਫੈਸਲਾ ਲੈਣ ਲਈ ਕਿਹਾ ਸੀ। ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਆਪਣੇ ਹੁਕਮਾਂ ਵਿਚ ਕਿਹਾ ਸੀ, ਕਿ ਇਹ ਧਿਆਨ ਵਿਚ ਰੱਖਦੇ ਹੋਏ ਕਿ ਇਹ ਮਾਮਲਾ ਪਾਸਪੋਰਟ ਅਧਿਕਾਰੀ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਸ਼ੁਰੂਆਤੀ ਅਸਵੀਕਾਰ ਦੋ ਸਾਲ ਪਹਿਲਾਂ ਕੀਤਾ ਗਿਆ ਸੀ, ਸਬੰਧਤ ਪਾਸਪੋਰਟ ਅਧਿਕਾਰੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਜਲਦੀ ਅਤੇ ਕਿਸੇ ਵੀ ਮਾਮਲੇ ਵਿਚ ਫੈਸਲਾ ਲੈਣ ਦਿਓ।

ਅਦਾਲਤ ਦਾ ਇਹ ਹੁਕਮ ਮੁਫਤੀ ਦੀ ਉਸ ਪਟੀਸ਼ਨ 'ਤੇ ਆਇਆ, ਜਿਸ 'ਚ ਉਸ ਨੇ ਅਧਿਕਾਰੀਆਂ ਨੂੰ ਨਵੇਂ ਪਾਸਪੋਰਟ ਦੇ ਮੁੱਦੇ 'ਤੇ ਆਪਣੀ ਅਪੀਲ 'ਤੇ ਛੇਤੀ ਫੈਸਲਾ ਲੈਣ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਪਟੀਸ਼ਨ 'ਚ ਕਿਹਾ ਸੀ ਕਿ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਨਵਾਂ ਪਾਸਪੋਰਟ ਜਾਰੀ ਕਰਨ 'ਚ ਕਾਫੀ ਦੇਰੀ ਹੋਈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਅਪੀਲ 'ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਹੈ।


Rakesh

Content Editor

Related News