ਹਰਿਆਣਾ ਦੇ ਸੀਨੀਅਰ ਕਾਂਗਰਸ ਨੇਤਾ ਜਗਦੀਸ਼ ਨਹਿਰਾ ਦਾ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ

Wednesday, Jan 18, 2023 - 02:24 PM (IST)

ਹਰਿਆਣਾ ਦੇ ਸੀਨੀਅਰ ਕਾਂਗਰਸ ਨੇਤਾ ਜਗਦੀਸ਼ ਨਹਿਰਾ ਦਾ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ

ਸਿਰਸਾ- ਹਰਿਆਣਾ ਦੇ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਕੈਬਨਿਟ ਮਤੰਰੀ ਚੌਧਰੀ ਜਗਦੀਸ਼ ਨਹਿਰਾ ਦਾ ਬੁੱਧਵਾਰ ਸਵੇਰੇ ਇਕ ਪ੍ਰਾਈਵੇਟ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਨਹਿਰਾ ਦਾ ਹਿਸਾਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਅੱਜ ਸਵੇਰੇ 8 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਮ੍ਰਿਤਕ ਸਰੀਰ ਸਿਰਸਾ ਵਿਚ ਇਕ ਘੰਟਾ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ।

ਨਹਿਰਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਰਾਨੀਆ ਹਲਕੇ ਦੇ ਪਿੰਡ ਭਾਗਸਰ ਸਥਿਤ ਉਨ੍ਹਾਂ ਦੇ ਫਾਰਮ ਹਾਊਸ 'ਚ ਕੀਤਾ ਜਾਵੇਗਾ। ਜਗਦੀਸ਼ ਨਹਿਰਾ ਦੇ ਦਿਹਾਂਤ 'ਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ, ਸੀਨੀਅਰ ਭਾਜਪਾ ਨੇਤਾ ਜਗਦੀਸ਼ ਚੋਪੜਾ, ਸੁਰਿੰਦਰ ਭਾਟੀਆ, ਡਾ. ਆਰ. ਐੱਸ. ਸਾਂਗਵਾਨ ਸਮੇਤ ਵੱਖ-ਵੱਖ ਨੇਤਾਵਾਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਮੈਂਬਰਾਂ ਨੇ ਸੋਗ ਜ਼ਾਹਰ ਕੀਤਾ। 

PunjabKesari

ਕੁਮਾਰੀ ਸ਼ੈਲਜਾ ਨੇ ਆਪਣੇ ਸੋਗ ਸੰਦੇਸ਼ ਵਿਚ ਲਿਖਿਆ ਹੈ- ਮੇਰੇ ਪਿਤਾ ਜੀ ਚੌਧਰੀ ਦਲਬੀਰ ਸਿੰਘ ਜੀ ਦੇ ਸਮੇਂ ਤੋਂ ਸਾਡੇ ਪਰਿਵਾਰਕ ਮਿੱਤਰ ਰਹੇ ਹਰਿਆਣਾ ਕਾਂਗਰਸ ਦੇ ਮਜ਼ਬੂਤ ਥੰਮ੍ਹ ਸਾਬਕਾ ਮੰਤਰੀ ਜਗਦੀਸ਼ ਨਹਿਰਾ ਜੀ ਦੇ ਦਿਹਾਂਤ ਦੀ ਖ਼ਬਰ ਤੋਂ ਮਨ ਬਹੁਤ ਦੁਖੀ ਹੈ। ਉਨ੍ਹਾਂ ਨੇ ਹਮੇਸ਼ਾ ਕਿਸਾਨ ਵਰਗ ਦੇ ਹਿੱਤਾਂ ਅਤੇ ਜਨ ਸੇਵਾ ਨੂੰ ਸਭ ਤੋਂ ਉੱਪਰ ਰੱਖਿਆ। ਉਨ੍ਹਾਂ ਦੀ ਕਮੀ ਹਮੇਸ਼ਾ ਰਹੇਗੀ।


 


author

Tanu

Content Editor

Related News