ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੁਭਾਈ ਪਟੇਲ ਪਾਏ ਗਏ ਕੋਰੋਨਾ ਪਾਜ਼ੇਟਿਵ

09/18/2020 8:10:49 PM

ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੁਭਾਈ ਪਟੇਲ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਾਂਧੀਨਗਰ ਸਿਵਲ ਹਸਪਤਾਲ ਦੀ ਪ੍ਰਧਾਨ ਡਾ. ਨਿਅਤੀ ਲਖਾਨੀ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਸਹਾਇਕ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਰ.ਟੀ.- ਪੀ.ਸੀ.ਆਰ. ਅਤੇ ਐਂਟੀਜਨ ਜਾਂਚ ਲਈ ਉਨ੍ਹਾਂ ਦੇ ਨਮੂਨੇ ਇਕੱਠੇ ਕੀਤੇ ਗਏ।”

ਲਖਮਾਨੀ ਨੇ ਦੱਸਿਆ, “ਐਂਟੀਜਨ ਜਾਂਚ 'ਚ ਉਨ੍ਹਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਜਦੋਂ ਕਿ ਆਰ.ਟੀ.- ਪੀ.ਸੀ.ਆਰ. ਜਾਂਚ ਦੀ ਰਿਪੋਰਟ ਆਉਣੀ ਬਾਕੀ ਹੈ।” ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ 92 ਸਾਲਾ ਨੇਤਾ ਫਿਲਹਾਲ ਗਾਂਧੀਨਗਰ ਸਥਿਤ ਘਰ 'ਚ ਇਕਾਂਤਵਾਸ 'ਚ ਹਨ।


Inder Prajapati

Content Editor

Related News