ਭਾਜਪਾ 'ਚ ਸ਼ਾਮਲ ਹੋਏ ਕਾਂਗਰਸ ਦੇ ਸਾਬਕਾ ਨੇਤਾ ਹਾਰਦਿਕ ਪਟੇਲ
Thursday, Jun 02, 2022 - 01:12 PM (IST)
ਗੁਜਰਾਤ- ਗੁਜਰਾਤ ’ਚ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਅੱਜ ਯਾਨੀ ਵੀਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ ਹਨ। ਗਾਂਧੀਨਗਰ 'ਚ ਭਾਜਪਾ ਹੈੱਡ ਕੁਆਰਟਰ 'ਚ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਸੀ.ਆਰ. ਪਾਟਿਲ ਨੇ ਪਾਰਟੀ ਦੀ ਮੈਂਬਰਤਾ ਦਿਵਾਈ। ਇਸ ਦੌਰਾਨ ਪਾਟੀਦਾਰ ਅੰਦੋਲਨ 'ਚ ਉਨ੍ਹਾਂ ਦੇ ਸਾਥੀ ਰਹੇ ਕਈ ਹੋਰ ਨੇਤਾ ਵੀ ਭਾਜਪਾ 'ਚ ਸ਼ਾਮਲ ਹੋ ਗਏ। ਪਟੇਲ ਨੇ 18 ਮਈ ਨੂੰ ਕਾਂਗਰਸ ਦੇ ਸੀਨੀਅਰ ਅਤੇ ਸੂਬਾਈ ਲੀਡਰਸ਼ਿਪ ’ਤੇ ਹਮਲਾ ਕਰਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : BJP ’ਚ ਸ਼ਾਮਲ ਹੋਣਗੇ ਹਾਰਦਿਕ ਪਟੇਲ, ਬੋਲੇ- PM ਮੋਦੀ ਦਾ ਛੋਟਾ ਜਿਹਾ ਸਿਪਾਹੀ ਬਣ ਕੇ ਕਰਾਂਗਾ ਕੰਮ
ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਪਟੇਲ ਨੇ ਟਵੀਟ ਕੀਤਾ ਕਿ ਰਾਸ਼ਟਰ ਹਿੱਤ, ਪ੍ਰਦੇਸ਼ ਹਿੱਤ ਅਤੇ ਸਮਾਜ ਦੇ ਹਿੱਤ ਦੀਆਂ ਭਾਵਨਾਵਾਂ ਨਾਲ ਅੱਜ ਤੋਂ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਿਹਾ ਹਾਂ। ਭਾਰਤ ਦੇ ਸਫ਼ਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਚੱਲ ਰਹੇ ਰਾਸ਼ਟਰ ਸੇਵਾ ਦੇ ਕੰਮ ’ਚ ਛੋਟਾ ਜਿਹਾ ਸਿਪਾਹੀ ਬਣ ਕੇ ਕੰਮ ਕਰਾਂਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ