ਹਰਿਆਣਾ ਦੇ ਸਾਬਕਾ CM ਓਪੀ ਚੌਟਾਲਾ ਨੇ ਪਾਸ ਕੀਤੀ 12ਵੀਂ ਪਰ ਬੋਰਡ ਨੇ ਇਸ ਕਾਰਨ ਰੋਕਿਆ ਨਤੀਜਾ

08/06/2021 12:26:25 PM

ਭਿਵਾਨੀ- ਹਰਿਆਣਾ ਸਕੂਲ ਸਿੱਖਿਆ ਬੋਰਡ ਵਲੋਂ ਵੀਰਵਾਰ ਨੂੰ ਓਪਨ ਦੀ 12ਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਗਏ। ਲਗਭਗ 38 ਹਜ਼ਾਰ ਬੱਚਿਆਂ ਦੇ ਨਤੀਜੇ ਜਾਰੀ ਕੀਤੇ ਗਏ, ਜਦੋਂ ਕਿ 6 ਵਿਦਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਇਨ੍ਹਾਂ 'ਚ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਦੇਸ਼ ਭਰ 'ਚ 645 ਬੱਚੇ ਹੋਏ ਅਨਾਥ

ਸਾਬਕਾ ਮੁੱਖ ਮੰਤਰੀ ਓਮਰ ਪ੍ਰਕਾਸ਼ ਚੌਟਾਲਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਲਈ ਹਰਿਆਣਾ ਸਕੂਲ ਬੋਰਡ ਤੋਂ ਅਪਲਾਈ ਕੀਤਾ ਸੀ। ਕੋਰੋਨਾ ਸੰਕਰਮਣ ਕਾਰਨ ਇਸ ਵਾਰ ਪ੍ਰੀਖਿਆ ਦਾ ਆਯੋਜਨ ਨਹੀਂ ਹੋਇਆ। ਸਾਰੇ ਬੱਚਿਆਂ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਲਈ ਸਾਬਕਾ ਮੁੱਖ ਮੰਤਰੀ ਨੂੰ ਵੀ ਬੋਰਡ ਨੇ ਪਾਸ ਕਰ ਦਿੱਤਾ ਹੈ ਪਰ 10ਵੀਂ ਜਮਾਤ 'ਚ ਅੰਗਰੇਜ਼ੀ ਵਿਸ਼ੇ 'ਚ ਪਾਸ ਨਾ ਹੋਣ ਕਾਰਨ ਉਨ੍ਹਾਂ ਦਾ ਨਤੀਜਾ ਰੋਕ ਦਿੱਤਾ ਗਿਆ ਹੈ। ਓਮ ਪ੍ਰਕਾਸ਼ ਨੇ ਸਾਲ 2017 'ਚ ਨੈਸ਼ਨਲ ਓਪਨ ਤੋਂ 10ਵੀਂ ਜਮਾਤ ਪਾਸ ਕੀਤੀ ਸੀ।

ਇਹ ਵੀ ਪੜ੍ਹੋ: ਮੌਜੂਦਾ ਸਥਿਤੀ ’ਚ ਤਬਦੀਲੀ ਨਹੀਂ ਹੋਈ ਤਾਂ ਕੋਰੋਨਾ ਦੀ ਤੀਸਰੀ ਲਹਿਰ ਹੋਵੇਗੀ ਜ਼ਿਆਦਾ ਖ਼ਤਰਨਾਕ ਅਤੇ ਜਾਨਲੇਵਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News