ਹਰਿਆਣਾ ਦੇ ਸਾਬਕਾ ਸੀ.ਐੱਮ. ਓਮ ਪ੍ਰਕਾਸ਼ ਚੌਟਾਲਾ ਨੇ 86 ਦੀ ਉਮਰ ''ਚ ਪਾਸ ਕੀਤੀ 10ਵੀਂ
Sunday, Sep 05, 2021 - 08:17 AM (IST)
ਚੰਡੀਗੜ੍ਹ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅੰਗਰੇਜ਼ੀ ਦੇ ਪੇਪਰ ਵਿੱਚ ਪਾਸ ਹੋਣ ਦੇ ਨਾਲ ਹੀ ਹੁਣ 10ਵੀਂ ਜਮਾਤ ਵਿੱਚ ਪਾਸ ਹੋ ਗਏ ਹਨ। 86 ਸਾਲਾ ਚੌਟਾਲਾ ਨੇ ਪਿਛਲੇ 18 ਅਗਸਤ ਨੂੰ ਅੰਗਰੇਜ਼ੀ ਵਿਸ਼ਾ ਦੀ ਪ੍ਰੀਖਿਆ ਦਿੱਤੀ ਸੀ। ਇਸ ਦਾ ਨਤੀਜਾ ਅੱਜ ਐਲਾਨ ਹੋਇਆ ਜਿਸ ਵਿੱਚ ਚੌਟਾਲਾ ਨੇ 88 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ - ਇੱਕ ਪਰਿਵਾਰ-ਇੱਕ ਬੱਚਾ, ਰਾਮਦਾਸ ਆਠਵਲੇ ਨੇ ਕਿਹਾ- ਦੇਸ਼ ਦੇ ਵਿਕਾਸ ਲਈ ਲਾਗੂ ਹੋ ਵਨ ਚਾਈਲਡ ਪਾਲਿਸੀ
10ਵੀਂ ਓਪਨ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸਿੱਖਿਆ ਬੋਰਡ ਚੇਅਰਮੈਨ ਡਾ. ਜਗਬੀਰ ਸਿੰਘ ਨੇ ਚੌਟਾਲਾ ਨੂੰ ਫੋਨ ਕਰ ਉਨ੍ਹਾਂ ਦੇ 10ਵੀਂ ਦੇ ਨਤੀਜੇ ਦੀ ਸੂਚਨਾ ਦਿੱਤੀ। ਸਿੰਘ ਨੇ ਦੱਸਿਆ ਕਿ ਚੌਟਾਲਾ ਦਾ 10ਵੀਂ ਦਾ ਅੰਗਰੇਜ਼ੀ ਵਿਸ਼ਾ ਦਾ ਨਤੀਜਾ ਨਹੀਂ ਆਉਣ ਦੇ ਚੱਲਦੇ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦਾ 12ਵੀਂ ਦਾ ਨਤੀਜਾ ਵੀ ਰੋਕ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਹੁਣ ਇੱਕ ਬੇਨਤੀ ਪੱਤਰ ਬੋਰਡ ਨੂੰ ਦੇਣਾ ਹੋਵੇਗਾ ਜਿਸ ਵਿੱਚ ਇਸ ਗੱਲ ਦੀ ਚਰਚਾ ਹੋਵੇ ਕਿ ਉਨ੍ਹਾਂ ਦਾ 10ਵੀਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ 12ਵੀਂ ਦਾ ਲੰਬਿਤ ਨਤੀਜਾ ਵੀ ਐਲਾਨ ਕੀਤਾ ਜਾਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।