ਸ਼ੇਅਰ ਬਾਜ਼ਾਰ ’ਚ ਨਿਵੇਸ਼ ਦੇ ਨਾਂ ’ਤੇ ਸਾਬਕਾ ਕੈਪਟਨ ਤੋਂ 11.16 ਕਰੋੜ ਠੱਗੇ

Thursday, Nov 28, 2024 - 10:44 PM (IST)

ਸ਼ੇਅਰ ਬਾਜ਼ਾਰ ’ਚ ਨਿਵੇਸ਼ ਦੇ ਨਾਂ ’ਤੇ ਸਾਬਕਾ ਕੈਪਟਨ ਤੋਂ 11.16 ਕਰੋੜ ਠੱਗੇ

ਮੁੰਬਈ, (ਭਾਸ਼ਾ)- ਮੁੰਬਈ ਦੇ 75 ਸਾਲਾ ਸੇਵਾਮੁਕਤ ਕੈਪਟਨ ਨੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਦੇ ਨਾਂ ਉੱਤੇ ਆਕਰਸ਼ਕ ਮੁਨਾਫ਼ੇ ਦੇ ਲਾਲਚ ਵਿਚ ਆ ਕੇ ਸਾਈਬਰ ਧੋਖਾਦੇਹੀ ਵਿਚ ਚਾਰ ਮਹੀਨਿਆਂ ’ਚ 11.16 ਕਰੋੜ ਗੁਆ ਦਿੱਤੇ। ਪੁਲਸ ਨੇ ਦੱਸਿਆ ਕਿ ਸਾਈਬਰ ਧੋਖਾਦੇਹੀ ਦੇ ਮਾਮਲੇ ’ਚ ਖਤਰਨਾਕ ਬਦਮਾਸ਼ ਕੈਫ ਇਬਰਾਹਿਮ ਮੰਸੂਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੀੜਤ ਦੀ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ’ਚ ਡੂੰਘੀ ਦਿਲਚਸਪੀ ਸੀ ਅਤੇ ਉਸ ਨੂੰ ਸਾਈਬਰ ਜਾਅਲਸਾਜ਼ਾਂ ਨੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ’ਤੇ ਭਾਰੀ ਮੁਨਾਫ਼ੇ ਦਾ ਲਾਲਚ ਦਿੱਤਾ ਸੀ। ਸ਼ੁਰੂ ਵਿਚ ਪੀੜਤ ਨੂੰ ਆਪਣੇ ਆਨਲਾਈਨ ਨਿਵੇਸ਼ ਖਾਤੇ ਵਿਚ ਮੁਨਾਫ਼ਾ ਦਿਖਾਈ ਦਿੱਤਾ। ਹਾਲਾਂਕਿ, ਜਦੋਂ ਉਸਨੇ ਨੇ ਆਪਣਾ ਮੁਨਾਫਾ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ 20 ਫੀਸਦੀ ਸਰਵਿਸ ਟੈਕਸ ਚਾਰਜ ਦਾ ਭੁਗਤਾਨ ਕਰਨ ਲਈ ਕਿਹਾ ਗਿਆ। ਪੀੜਤ ਨੂੰ ਅਹਿਸਾਸ ਹੋਇਆਕਿ ਉਸ ਨਾਲ ਧੋਖਾਦੇਹੀ ਹੋਈ ਹੈ, ਇਸ ਲਈ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।


author

Rakesh

Content Editor

Related News