ਭਾਜਪਾ ਛੱਡ ਜਜਪਾ 'ਚ ਸ਼ਾਮਲ ਹੋਏ ਸਾਬਕਾ ਸਿੰਚਾਈ ਮੰਤਰੀ ਹਰਸ਼ ਕੁਮਾਰ
Wednesday, Feb 13, 2019 - 07:12 PM (IST)

ਪਲਵਲ (ਹਰਿਆਣਾ)— ਹਰਿਆਣਾ ਸਰਕਾਰ 'ਚ ਸਿੰਚਾਈ ਮੰਤਰੀ ਰਹਿ ਚੁੱਕੇ ਹਰਸ਼ ਕੁਮਾਰ ਭਾਜਪਾ ਨੂੰ ਛੱਡ ਜਨਨਾਇਕ ਜਨਤਾ ਪਾਰਟੀ 'ਚ ਸਾਮਲ ਹੋ ਗਏ ਹਨ। ਕੁਮਾਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਨੂੰ ਕਿਹਾ ਕਿ ਭਾਜਪਾ 'ਚ ਉਨ੍ਹਾਂ ਨੂੰ ਸਨਮਾਨ ਨਹੀਂ ਮਿਲਿਆ, ਜਿਸ ਕਾਰਨ ਭਗਵਾ ਪਾਰਟੀ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਗਿਆ ਸੀ ਤੇ ਉਹ ਆਪਣੇ ਸਮਰਥਕਾਂ ਨਾਲ ਜਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੀ 17 ਫਰਵਰੀ ਨੂੰ ਹਥੀਨ ਖੇਤਰ 'ਚ ਇਕ ਰੈਲੀ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਸੰਸਦ ਦੁਸ਼ਯੰਤ ਚੌਟਾਲਾ ਸਹਿਤ ਜਜਪਾ ਦੇ ਕਈ ਸੀਨੀਅਰ ਨੇਤਾ ਹਿੱਸਾ ਲੈਣਗੇ। ਕੁਮਾਰ ਨੇ ਕਿਹਾ ਕਿ ਸੂਬੇ 'ਚ ਜਜਪਾ ਦੀ ਸਰਕਾਰ ਬਣਨ 'ਤੇ ਹਥੀਨ ਵਿਧਾਨ ਸਭਾ ਖੇਤਰ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਸਣੇ ਹਰ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।