ਪੁਡੂਚੇਰੀ ''ਚ ਅੰਨਾਦ੍ਰਮੁਕ ਦੇ ਸਾਬਕਾ ਵਿਧਾਇਕ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Wednesday, Nov 24, 2021 - 07:56 PM (IST)

ਪੁਡੂਚੇਰੀ - ਸੀਨੀਅਰ ਵਕੀਲ ਅਤੇ ਅੰਨਾਦ੍ਰਮੁਕ ਦੇ ਸਾਬਕਾ ਵਿਧਾਇਕ ਕੇ. ਪਰਸ਼ੁਰਾਮਨ (75) ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਦੋਂ ਉਹ ਪਾਂਡੀਚੇਰੀ ਬਾਰ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ। ਐਸੋਸੀਏਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਪਰਸ਼ੁਰਾਮਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹੈ। ਪਰਸ਼ੁਰਾਮਨ ਇੱਥੇ ਅੰਨਾਦ੍ਰਮੁਕ (ਪੂਰਬੀ ਇਕਾਈ) ਦੇ ਪ੍ਰਧਾਨ ਸਨ। ਸਾਲ 1991 ਵਿੱਚ ਉਹ ਔਰਲਿਨਪੇਟ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।