‘ਆਪ’ ਦੇ ਸਾਬਕਾ ਵਿਧਾਇਕ ਹਾਜੀ ਮੁਹੰਮਦ ਇਸ਼ਰਾਕ ਕਾਂਗਰਸ ’ਚ ਸ਼ਾਮਲ

Friday, Nov 15, 2024 - 09:30 PM (IST)

‘ਆਪ’ ਦੇ ਸਾਬਕਾ ਵਿਧਾਇਕ ਹਾਜੀ ਮੁਹੰਮਦ ਇਸ਼ਰਾਕ ਕਾਂਗਰਸ ’ਚ ਸ਼ਾਮਲ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਸੀਲਮਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਹਾਜੀ ਮੁਹੰਮਦ ਇਸ਼ਰਾਕ ਖਾਨ ਆਪਣੇ ਸਮਰਥਕਾਂ ਨਾਲ ਸ਼ੁੱਕਰਵਾਰ ਨੂੰ ਕਾਂਗਰਸ ’ਚ ਸ਼ਾਮਲ ਹੋ ਗਏ। ਪਾਰਟੀ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਇਸ਼ਰਾਕ ਤੇ ਉਨ੍ਹਾਂ ਦੇ ਸਮਰਥਕਾਂ ਦਾ ਪਾਰਟੀ ’ਚ ਸਵਾਗਤ ਕੀਤਾ।

ਯਾਦਵ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ਼ਰਾਕ ‘ਆਪ’ ਛੱਡ ਕੇ ਦਿੱਲੀ ’ਚ ਕਾਂਗਰਸ ਨੂੰ ਮਜਬੂਤ ਕਰਨ ਲਈ ਪਾਰਟੀ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਨਾ ਕੇਵਲ ਸੀਲਮਪੁਰ ’ਚ ਬਲਕਿ ਪੂਰੀ ਦਿੱਲੀ ’ਚ ਕਾਂਗਰਸ ਨੂੰ ਮਜਬੂਤ ਕਰਨਗੇ, ਕਿਉਂਕਿ ਪਾਰਟੀ ’ਚ ਉਨ੍ਹਾਂ ਦੀ ਮੌਜੂਦਗੀ ਕਾਂਗਰਸੀ ਵਰਕਰਾਂ ਨੂੰ ਦਿੱਲੀ ਦੇ ਹਰ ਨਾਗਰਿਕ ਤੱਕ ਪਾਰਟੀ ਦੀ ਪਕੜ ਬਣਾਉਣ ਲਈ ਪ੍ਰੇਰਿਤ ਕਰੇਗੀ।


author

Baljit Singh

Content Editor

Related News