ਦਿੱਲੀ ਹਵਾਈ ਅੱਡੇ ’ਤੇ ਵਿਦੇਸ਼ੀ ਯਾਤਰੀਆਂ ਦੇ ਢਿੱਡ ’ਚੋਂ ਮਿਲੀ 40 ਕਰੋੜ ਦੀ ਕੋਕੀਨ

Sunday, Feb 09, 2025 - 08:20 PM (IST)

ਦਿੱਲੀ ਹਵਾਈ ਅੱਡੇ ’ਤੇ ਵਿਦੇਸ਼ੀ ਯਾਤਰੀਆਂ ਦੇ ਢਿੱਡ ’ਚੋਂ ਮਿਲੀ 40 ਕਰੋੜ ਦੀ ਕੋਕੀਨ

ਨਵੀਂ ਦਿੱਲੀ, (ਭਾਸ਼ਾ)- ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 3 ਵਿਦੇਸ਼ੀ ਯਾਤਰੀਆਂ ਦੇ ਢਿੱਡ ’ਚੋਂ 40 ਕਰੋੜ ਰੁਪਏ ਦੀ ਕੋਕੀਨ ਮਿਲੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਸਟਮ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਵਿਭਾਗ ਨੇ ਕਿਹਾ ਕਿ ਬ੍ਰਾਜ਼ੀਲ ਦੀਆਂ 2 ਔਰਤਾਂ ਅਤੇ ਕੀਨੀਆ ਦੇ ਇਕ ਪੁਰਸ਼ ਨੂੰ ਕੋਕੀਨ ਨਾਲ ਭਰੇ ਕੈਪਸੂਲ ਨਿਗਲਣ ਦੇ ਵੱਖ-ਵੱਖ ਮਾਮਲਿਆਂ ’ਚ ਗ੍ਰਿਫਤਾਰ ਕੀਤਾ ਗਿਆ ਹੈ।

ਕਸਟਮ ਵਿਭਾਗ ਨੇ ਇਕ ਵੱਖਰੀ ਪੋਸਟ ’ਚ ਕਿਹਾ, “ਇਸ ਮਾਤਰਾ ਨੂੰ ਦੇਖਦੇ ਹੋਏ ਸਪੱਸ਼ਟ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਹ ਇਕ ਵੱਡੇ ਅੰਤਰਰਾਸ਼ਟਰੀ ਸਮੱਗਲਿੰਗ ਨੈੱਟਵਰਕ ਦਾ ਹਿੱਸਾ ਸੀ, ਜੋ ਭਾਰਤ ’ਚ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।”


author

Rakesh

Content Editor

Related News