'ਆਪ੍ਰੇਸ਼ਨ ਸਿੰਦੂਰ' 'ਤੇ ਫ਼ੌਜ ਦੀ ਪ੍ਰੈੱਸ ਕਾਨਫਰੰਸ, ਵਿਦੇਸ਼ ਸਕੱਤਰ ਬੋਲੇ- ਪਾਕਿ 'ਚ ਅੱਤਵਾਦੀ ਸੁਰੱਖਿਅਤ

Wednesday, May 07, 2025 - 11:56 AM (IST)

'ਆਪ੍ਰੇਸ਼ਨ ਸਿੰਦੂਰ' 'ਤੇ ਫ਼ੌਜ ਦੀ ਪ੍ਰੈੱਸ ਕਾਨਫਰੰਸ, ਵਿਦੇਸ਼ ਸਕੱਤਰ ਬੋਲੇ- ਪਾਕਿ 'ਚ ਅੱਤਵਾਦੀ ਸੁਰੱਖਿਅਤ

ਨਵੀਂ ਦਿੱਲੀ- ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੇ ਭਾਰਤ ਨੂੰ ਸਖ਼ਤ ਜਵਾਬ ਦੇਣ ਲਈ ਮਜ਼ਬੂਰ ਕੀਤਾ। ਭਾਰਤ ਨੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ 1.44 ਵਜੇ ਪਾਕਿਸਤਾਨ ਦੇ ਅੰਦਰ 9 ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਟਿਕਾਣਿਆਂ ਵਿਚ ਬਹਾਵਲਪੁਰ, ਮੁਰੀਦਕੇ, ਗੁਲਪੁਰ, ਕੋਟਲੀ, ਮੁਜ਼ੱਫਰਾਬਾਦ ਅਤੇ ਹੋਰ ਸ਼ਾਮਲ ਸ। ਇਨ੍ਹਾਂ ਹਮਲਿਆਂ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਂ ਦਿੱਤਾ ਗਿਆ। 

ਇਹ ਵੀ ਪੜ੍ਹੋ-  ਪਾਕਿਸਤਾਨ ਤੇ PoK 'ਚ ਇਨ੍ਹਾਂ ਥਾਵਾਂ 'ਤੇ ਹੋਈ Air Strike, ਪੜ੍ਹੋ ਪੂਰੀ List

'ਆਪ੍ਰੇਸ਼ਨ ਸਿੰਦੂਰ' 'ਤੇ ਫ਼ੌਜ, ਏਅਰਫੋਰਸ ਅਤੇ ਵਿਦੇਸ਼ ਸਕੱਤਰ ਨੇ ਪ੍ਰੈੱਸ ਕਾਨਫਰੰਸ ਕੀਤੀ। ਵਿਦੇਸ਼ ਸਕੱਤਰ ਵਿਕ੍ਰਮ ਮਿਸਰੀ, ਵਿੰਗ ਕਮਾਂਡਰ ਵਯੋਮਿਕਾ ਸਿੰਘ ਅਤੇ ਕਰਨਲ ਸੋਫੀਆ ਕੁਰੈਸ਼ੀ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ। ਵਿਦੇਸ਼ ਸੱਕਤਰ ਨੇ ਕਿਹਾ ਕਿ ਪਹਿਲਗਾਮ ਹਮਲੇ ਦਾ ਮਕਸਦ ਜੰਮੂ-ਕਸ਼ਮੀਰ ਦੇ ਸਮਾਜਿਕ ਹਾਲਾਤ ਵਿਚ ਖਲਲ ਪੈਦਾ ਕਰਨਾ ਸੀ, ਜਿੱਥੇ ਹੁਣ ਵਿਕਾਸ ਹੋ ਰਿਹਾ ਹੈ। ਪਹਿਲਗਾਮ ਹਮਲੇ ਦਾ ਉਦੇਸ਼ ਫਿਰਕੂ ਸਦਭਾਵਨਾ ਨੂੰ ਵਿਗਾੜਨਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਅੱਤਵਾਦੀ ਸੁਰੱਖਿਅਤ ਹਨ।

ਇਹ ਵੀ ਪੜ੍ਹੋ- ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ

ਵਿਦੇਸ਼ ਸਕੱਤਰ ਮਿਸਰੀ ਨੇ ਕਿਹਾ ਕਿ 22 ਅਪ੍ਰੈਲ 2025 ਨੂੰ ਲਸ਼ਕਰ ਨਾਲ ਸਬੰਧਤ ਪਾਕਿਸਤਾਨੀ ਅੱਤਵਾਦੀਆਂ ਨੇ ਪਹਿਲਗਾਮ ਵਿਚ ਭਾਰਤੀ ਸੈਲਾਨੀਆਂ 'ਤੇ ਹਮਲਾ ਕੀਤਾ। ਅੱਤਵਾਦੀਆਂ ਨੇ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 26/11 ਤੋਂ ਬਾਅਦ ਇਹ ਸਭ ਤੋਂ ਵੱਡੀ ਘਟਨਾ ਹੈ। ਹਮਲੇ ਦਾ ਮਕਸਨ ਵਿਕਾਸ ਅਤੇ ਤਰੱਕੀ ਨੂੰ ਨੁਕਸਾਨ ਪਹੁੰਚਾ ਕੇ ਪਿਛੜਾ ਬਣਾ ਕੇ ਰੱਖਣਾ। ਪਹਿਲਗਾਮ ਹਮਲਾ ਕਾਇਰਤਾਪੂਰਨ ਹਮਲਾ ਸੀ, ਇਸ ਵਿਚ ਪਰਿਵਾਰ ਦੇ ਸਾਹਮਣੇ ਲੋਕਾਂ ਦਾ ਕਤਲ ਕੀਤਾ ਗਿਆ। ਹਮਲਾ ਜੰਮੂ-ਕਸ਼ਮੀਰ ਅਤੇ ਦੇਸ਼ ਵਿਚ 'ਚ ਫਿਰਕੂ ਦੰਗੇ ਫੈਲਾਉਣ ਨਾਲ ਪ੍ਰੇਰਿਤ ਸੀ। ਇਕ ਸਮੂਹ ਨੇ ਖ਼ੁਦ ਨੂੰ  ਲਸ਼ਕਰ -ਏ-ਤੋਇਬਾ ਦੇ ਅੱਤਵਾਦੀ ਸੰਗਠਨ TRF ਕਹਿੰਦੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ। ਹਮਲਾਵਰਾਂ ਦੀ ਪਛਾਣ ਵੀ ਹੋਈ ਹੈ। ਇਸ ਹਮਲੇ ਦੀ ਰੂਪਰੇਖਾ ਭਾਰਤ ਵਿਚ ਸਰਹੱਦ ਪਾਰ ਅੱਤਵਾਦ ਫੈਲਾਉਣ ਦੇ ਪਾਕਿਸਤਾਨ ਦੀ ਯੋਜਨਾ ਸਾਬਤ ਹੋਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News