ਚੀਨ ਨਾਲ ਵਪਾਰ ਬਾਰੇ ਬੋਲੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, "ਸਾਰੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ, ਕੰਪਨੀਆਂ ਵੀ ਜ਼ਿੰਮੇਵਾਰ
Friday, Feb 24, 2023 - 12:18 AM (IST)
ਨੈਸ਼ਨਲ ਡੈਸਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੇ ਨਾਲ ਵਪਾਰ ਅੰਸਤੁਲਨ ਲਈ ਸਿੱਧੇ ਤੌਰ 'ਤੇ ਕੰਪਨੀਆਂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸੰਸਾਧਨ ਦੇ ਵੱਖ-ਵੱਖ ਸਰੋਤ ਵਿਕਸਿਤ ਨਾ ਕਰਨ ਲਈ ਵੀ ਭਾਰਤੀ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇੱਥੇ ਏਸ਼ੀਆ ਇਕਨਾਮਿਕ ਡਾਇਲਾਗ ਵਿਚ ਜੈਸ਼ੰਕਰ ਨੇ ਕਿਹਾ ਕਿ ਸਰਕਾਰ ਆਤਮਨਿਰਭਰ ਬਾਰਤ ਜਿਹੀਆਂ ਨੀਤੀਆਂ 'ਤੇ ਜ਼ੋਰ ਦੇ ਕੇ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਵੱਡੇ ਪੱਧਰ 'ਤੇ ਬਾਹਰੀ ਕਰਜ਼ਾ ਕੌਮੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - Billboard Times Square 'ਤੇ ਚਮਕੀ ਨਿਮਰਤ ਖਹਿਰਾ, Spotify Equal ਦੀ ਬਣੀ Ambassador
ਜੈਸ਼ੰਕਰ ਨੇ ਚੀਨ ਨਾਲ ਵਪਾਰਕ ਅਸੰਤੁਲਨ ਦੀ ਚੁਣੌਤੀ ਨੂੰ ਬਹੁਤ ਗੰਭੀਰ ਤੇ ਵੱਡੀ ਦੱਸਦਿਆਂ ਕਿਹਾ ਕਿ ਇੱਥੇ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਇਹ ਕੰਪਨੀਆਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਨੇ ਕਲਪੁਰਜੇ ਸਮੇਤ ਸੰਸਾਧਨਾਂ ਦੇ ਵੱਖ-ਵੱਖ ਸਰੋਤ ਤਿਆਰ ਨਹੀਂ ਕੀਤੇ।
ਇਹ ਖ਼ਬਰ ਵੀ ਪੜ੍ਹੋ - ਰਿਸ਼ਵਤ ਮਾਮਲੇ ’ਚ 'ਆਪ' MLA ਗ੍ਰਿਫ਼ਤਾਰ, CM ਮਾਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਸਖ਼ਤ ਹੁਕਮ, ਪੜ੍ਹੋ Top 10
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਸਮੇਤ ਕਈ ਲੋਕ ਕੇਂਦਰ ਸਰਕਾਰ ਨੂੰ ਸੇਵਾ ਖੇਤਰ 'ਤੇ ਜ਼ੋਰ ਦੇਣ ਲਈ ਕਹਿ ਚੁੱਕੇ ਹਨ। ਜੈਸ਼ੰਕਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਤਪਾਦਨ ਨੂੰ ਘੱਟ ਕਰਨ ਵਾਲੇ ਅਸਲ 'ਚ ਭਾਰਤ ਦੇ ਰਣਨੀਤਕ ਭਵਿੱਖ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।