ਪਾਕਿ 'ਚ ਇਕ ਹੋਰ ਹਿੰਦੂ ਲੜਕੀ ਦਾ ਜ਼ਬਰੀ ਧਰਮ ਪਰਿਵਰਤਨ, DSGMC ਪ੍ਰਧਾਨ ਨੇ ਕੀਤਾ ਟਵੀਟ

Thursday, Feb 20, 2020 - 01:44 PM (IST)

ਪਾਕਿ 'ਚ ਇਕ ਹੋਰ ਹਿੰਦੂ ਲੜਕੀ ਦਾ ਜ਼ਬਰੀ ਧਰਮ ਪਰਿਵਰਤਨ, DSGMC ਪ੍ਰਧਾਨ ਨੇ ਕੀਤਾ ਟਵੀਟ

ਨਵੀਂ ਦਿੱਲੀ- ਪਾਕਿਸਤਾਨ ਦੇ ਬਲੋਚਿਸਤਾਨ ਵਿਚ ਇਕ ਹੋਰ ਹਿੰਦੂ ਲੜਕੀ ਦੇ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਦਿੱਤੀ ਹੈ।

ਡੀ.ਐਸ.ਜੀ.ਐਮ.ਸੀ. ਪ੍ਰਧਾਨ ਸਿਰਸਾ ਨੇ ਆਪਣੇ ਟਵੀਟ ਵਿਚ ਕਿਹਾ ਕਿ ਬਲੋਚਿਸਤਾਨ ਵਿਚ ਇਕ ਹੋਰ ਮਾਸੂਮ ਹਿੰਦੂ ਲੜਕੀ ਕੰਵਲ ਕੁਮਾਰੀ ਦਾ ਆਮਿਰ ਨਵਾਜ਼ ਖੋਸਾ ਨਾਲ ਜ਼ਬਰੀ ਨਿਕਾਹ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਜਿਸ ਤਰ੍ਹਾਂ ਹਿੰਦੂ-ਸਿੱਖ ਲੜਕੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਇਸ ਤੋਂ ਸਾਫ ਜ਼ਾਹਿਰ ਹੈ ਕਿ ਇਹ ਇਕ ਸਾਜ਼ਿਸ਼ ਹੈ।

ਇਸ ਦੇ ਨਾਲ ਹੀ ਸਿਰਸਾ ਨੇ ਆਪਣੇ ਇਕ ਹੋਰ ਟਵੀਟ ਵਿਚ ਕਿਹਾ ਕਿ ਮੈਂ ਇਮਰਾਨ ਖਾਨ ਜੀ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕਦੇ ਪਾਕਿਸਤਾਨ ਵਿਚ ਹਿੰਦੂ ਜਾਂ ਸਿੱਖ ਲੜਕਿਆਂ ਦਾ ਵਿਆਹ ਮੁਸਲਿਮ ਲੜਕੀਆਂ ਨਾਲ ਕਿਉਂ ਨਹੀਂ ਹੁੰਦਾ। 


author

Baljit Singh

Content Editor

Related News