ਬੰਕਰਾਂ 'ਚ ਰਹਿਣ ਨੂੰ ਮਜ਼ਬੂਰ, ਯੂਕ੍ਰੇਨ ਤੋਂ ਕੱਢੇ ਜਾਣ ਦਾ ਇੰਤਰਜ਼ਾਰ ਕਰ ਰਹੇ ਹਨ ਪੁਣੇ ਦੇ ਵਿਦਿਆਰਥੀ

Friday, Feb 25, 2022 - 11:36 PM (IST)

ਬੰਕਰਾਂ 'ਚ ਰਹਿਣ ਨੂੰ ਮਜ਼ਬੂਰ, ਯੂਕ੍ਰੇਨ ਤੋਂ ਕੱਢੇ ਜਾਣ ਦਾ ਇੰਤਰਜ਼ਾਰ ਕਰ ਰਹੇ ਹਨ ਪੁਣੇ ਦੇ ਵਿਦਿਆਰਥੀ

ਨੈਸ਼ਨਲ ਡੈਸਕ- ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਦੇ ਲਈ ਪੁਣੇ ਦੇ ਗਿਆਨੇਸ਼ ਗਾਡਵੇ ਜਦੋਂ ਪਿਛਲੇ ਸਾਲ ਯੂਕ੍ਰੇਨ ਗਏ ਸਨ ਤਾਂ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਬੰਕਰ ਵਿਚ ਰਹਿਣ ਦੀ ਤਿਆਰੀ ਕਰਨੀ ਪਵੇਗੀ। ਗਾਡਵੇ (19), ਉਨ੍ਹਾਂ ਇਕ ਹਜ਼ਾਰ ਭਾਰਤੀ ਵਿਦਿਆਰਥੀਆਂ ਵਿਚੋਂ ਇਕ ਹੈ ਜੋ ਰੂਸ ਦੇ ਹਮਲੇ ਦੇ ਵਿਚ ਦੱਖਣੀ ਪੂਰਬੀ ਯੂਕ੍ਰੇਨ ਦੇ ਜ਼ਾਪੋਰੀਝਝਿਆ ਵਿਚ ਫਸੇ ਹਨ। ਉਨ੍ਹਾਂ ਨੇ ਪੀ. ਟੀ. ਆਈ.- ਭਾਸ਼ਾ ਨਾਲ ਫੋਨ 'ਤੇ ਕਿਹਾ ਕਿ ਅੱਜ ਸਾਰੇ ਵਿਦਿਆਰਥੀਆਂ ਨੂੰ ਬੰਕਰ ਵਿਚ ਲਿਆਂਦਾ ਗਿਆ। ਗਾਡਵੇ ਨੇ ਕਿਹਾ ਕਿ ਅੱਜ ਅਸੀਂ ਸਾਰਿਆਂ ਨੂੰ ਅਭਿਆਸ ਦੇ ਤੌਰ 'ਤੇ ਬੰਕਰ ਵਿਚ ਲਿਆਂਦਾ ਗਿਆ। ਹੁਣ ਅਸੀਂ ਹੋਸਟਲ ਵਿਚ ਵਾਪਸ ਆ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨੇੜੇ ਫੌਜੀ ਅੱਡੇ 'ਤੇ ਧਮਾਕੇ ਹੋਣ ਦੀ ਖ਼ਬਰ ਵੀ ਸੁਣੀ ਹੈ।

ਇਹ ਖ਼ਬਰ ਪੜ੍ਹੋ- ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ

ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਦੇਸ਼ ਛੱਡਣ ਦੇ ਤਰੀਕੇ ਦੇ ਬਾਰੇ ਵਿਚ ਕੋਈ ਨਿਰਦੇਸ਼ ਦਿੱਤਾ ਗਿਆ ਹੈ, ਗਾਡਵੇ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਹ ਬੱਸ ਰਾਹੀਂ ਰੋਮਾਨੀਆ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਏ. ਟੀ. ਐੱਮ. ਵਿਚ ਨਕਦ ਪੈਸੇ ਨਹੀਂ ਹਨ। ਲੋਕ ਜ਼ਿਆਦਾ ਮਾਤਰਾ ਵਿਚ ਜ਼ਰੂਰੀ ਵਸਤਾਂ ਖਰੀਦ ਰਹੇ ਹਨ, ਇਸ ਲਈ ਦੁਕਾਨਾਂ 'ਤੇ ਵੀ ਸਮਾਨ ਦੀ ਘਾਟ ਹੈ। ਪੁਣੇ ਦੇ ਨਿਵਾਸੀ ਮਾਰੂਤੀ ਦਾਭਾੜੇ ਦੀ ਬੇਟੀ ਮੋਨਿਕਾ ਯੂਕ੍ਰੇਨ ਦੇ ਓਡਿਸ਼ਾ ਸ਼ਹਿਰ ਵਿਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਹੀ ਹੈ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਦਾਭਾੜੇ  ਨੇ ਕਿਹਾ ਕਿ ਉਸਦੀ ਬੇਟੀ ਅਤੇ ਹੋਰ ਵਿਦਿਆਰਥੀਆਂ ਨੂੰ ਸੁਰੱਖਿਆ ਦੀ ਨਜ਼ਰ ਰਾਹੀ ਬੰਕਰ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਸ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਬੰਕਰ ਵਿਚ ਬੈਠੀ ਹੈ। ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਜਾਵੇਗਾ। ਦਾਭਾੜੇ ਨੇ ਕਿਹਾ ਕਿ ਬੰਕਰ ਵਿਚ ਜਾਣ ਤੋਂ ਪਹਿਲਾਂ ਉਸਦੀ ਬੇਟੀ ਨੇ ਰੋਟੀਆਂ ਅਤੇ ਆਲੂ ਦੀ ਸਬਜ਼ੀ ਬਣਾਈ ਸੀ ਅਤੇ ਹੁਣ ਉਹ ਉਸ ਨਾਲ ਗੁਜ਼ਾਰਾ ਕਰ ਰਹੀ ਹੈ। ਪੁਣੇ ਦੇ ਇਕ ਹੋਰ ਨਿਵਾਸੀ ਹਨੁਮੰਤ ਖੈਰੇ ਦੀ ਬੇਟੀ ਓਡਿਸ਼ਾ ਵਿਚ ਐੱਮ. ਬੀ. ਬੀ. ਐੱਸ. ਚੌਥੇ ਸਾਲ ਦੀ ਵਿਦਿਆਰਥੀ ਹੈ। ਖੈਰੇ ਨੇ ਕਿਹਾ ਕਿ ਹੁਣ ਉਸਦੀ ਬੇਟੀ ਅਤੇ ਹੋਰ ਲੋਕ ਸੁਰੱਖਿਅਤ ਹਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News